ਪਤੀ ਦੀ ਗੈਰ-ਮੌਜੂਦਗੀ ''ਚ ਪ੍ਰੇਮੀ ਨਾਲ ਰੰਗ-ਰਲੀਆਂ ਮਨਾਉਂਦੇ ਫੜੀ ਗਈ ਪਤਨੀ
Thursday, Jun 29, 2017 - 04:06 PM (IST)
ਉਤਰਾਖੰਡ— ਉਤਰਾਖੰਡ ਦੇ ਹਰਿਦੁਆਰ ਜ਼ਿਲੇ ਦੇ ਲਕਸਰ ਇਲਾਕੇ 'ਚ ਇਕ ਪ੍ਰੇਮੀ ਨੂੰ ਆਪਣੀ ਸ਼ਾਦੀਸ਼ੁੱਦਾ ਪ੍ਰੇਮਿਕਾ ਨੂੰ ਮਿਲਣਾ ਮਹਿੰਗਾ ਸਾਬਿਤ ਹੋਇਆ। ਨਿਡਰ ਪ੍ਰੇਮੀ ਉਸ ਨੂੰ ਮਿਲਣ ਸਿੱਧਾ ਉਸ ਦੇ ਸਹੁਰੇ ਘਰ ਜਾ ਪੁੱਜਾ, ਜਿੱਥੇ ਔਰਤ ਦੇ ਪਤੀ ਨੇ ਉਸ ਨੂੰ ਰੰਗੇ ਹੱਥੀ ਫੜ ਲਿਆ। ਮੌਕੇ 'ਤੇ ਪ੍ਰੇਮੀ ਦੀ ਬਹੁਤ ਕੁੱਟਮਾਰ ਕੀਤੀ ਗਈ। ਇਸ ਦੇ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰੇਮੀ ਪੁਲਸ ਹਿਰਾਸਤ 'ਚ ਹੈ। ਜਾਣਕਾਰੀ ਮੁਤਾਬਕ ਹਰਿਦੁਆਰ ਦੇ ਲਕਸਰ ਕਸਬੇ 'ਚ ਰਹਿਣ ਵਾਲੇ ਇਕ ਵਿਅਕਤੀ ਦਾ ਵਿਆਹ ਜਗਧਾਰੀ ਇਲਾਕੇ ਦੀ ਲੜਕੀ ਨਾਲ ਹੋਇਆ ਸੀ। ਲੜਕੀ ਦੇ ਵਿਆਹ ਤੋਂ ਪਹਿਲੇ ਹੀ ਬਿਜ਼ਨੌਰ ਜ਼ਿਲੇ ਦੇ ਇਕ ਦੂਜੇ ਵਿਅਕਤੀ ਨਾਲ ਪ੍ਰੇਮ ਪਸੰਗ ਚੱਲ ਰਿਹਾ ਸੀ। ਵਿਆਹ ਦੇ ਬਾਅਦ ਲੜਕੀ ਦੇ ਪਤੀ ਨੇ ਕਈ ਵਾਰ ਉਸ ਨੂੰ ਪ੍ਰੇਮੀ ਨਾਲ ਫੋਨ 'ਤੇ ਗੱਲ ਕਰਦੇ ਹੋਏ ਫੜਿਆ ਸੀ ਪਰ ਲੜਕੀ ਨੇ ਭਵਿੱਖ 'ਚ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਕੀਤਾ ਸੀ। ਬੀਤੇ ਦਿਨ ਲੜਕੀ ਦਾ ਪਤੀ ਕਿਸੇ ਕੰਮ ਤੋਂ ਘਰ ਤੋਂ ਬਾਹਰ ਗਿਆ ਸੀ। ਮੌਕਾ ਦੇਖਦੇ ਹੀ ਲੜਕੀ ਨੇ ਪਤੀ ਦੇ ਬਾਹਰ ਜਾਣ ਦੀ ਸੂਚਨਾ ਆਪਣੇ ਪ੍ਰੇਮੀ ਨੂੰ ਦਿੱਤੀ। ਕੁਝ ਸਮੇਂ ਬਾਅਦ ਹੀ ਪ੍ਰੇਮੀ ਉਸ ਦੇ ਘਰ ਪੁੱਜ ਗਿਆ ਪਰ ਇੰਨੇ ਨੂੰ ਹੀ ਲੜਕੀ ਦਾ ਪਤੀ ਕਿਸੇ ਕੰਮ ਨਾਲ ਰਸਤੇ ਤੋਂ ਹੀ ਘਰ ਵਾਪਸ ਆ ਗਿਆ। ਪਤੀ ਜਿਸ ਤਰ੍ਹਾਂ ਹੀ ਕਮਰੇ 'ਚ ਗਿਆ ਤਾਂ ਆਪਣੀ ਪਤਨੀ ਨੂੰ ਪ੍ਰੇਮੀ ਨੂੰ ਉਥੇ ਪਾ ਕੇ ਗੁੱਸੇ 'ਚ ਆ ਗਿਆ।
ਪੁਲਸ ਮੁਤਾਬਕ ਵਿਅਕਤੀ ਨੇ ਤੁਰੰਤ ਆਪਣੇ ਪਰਿਵਾਰ ਵਾਲਿਆਂ ਨੂੰ ਕਮਰੇ 'ਚ ਬੁਲਾਇਆ ਅਤੇ ਪ੍ਰੇਮੀ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਬਹੁਤ ਕੁੱਟਣ ਦੇ ਬਾਅਦ ਸਹੁਰੇ ਘਰਦਿਆਂ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਲੜਕੀ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਪ੍ਰੇਮੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।