ਤਾਜ ਮਹਿਲ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਦਿਨਾਂ ਨੂੰ ਮੁਫ਼ਤ ''ਚ ਮਿਲੇਗਾ ਦਾਖ਼ਲਾ
Thursday, Feb 16, 2023 - 02:57 AM (IST)

ਨੈਸ਼ਨਲ ਡੈਸਕ: ਮੁਗਲ ਸ਼ਾਸਕ ਸ਼ਾਹਜਹਾਂ ਦੇ 386ਵੇਂ ਉਰਸ ਮੌਕੇ ਆਗਰਾ ਦੇ ਤਾਜ ਮਹਿਲ ਵਿਚ 17 ਫ਼ਰਵਰੀ ਤੋਂ ਤਿੰਨ ਦਿਨ ਤਕ ਦਾਖ਼ਲਾ ਮੁਫ਼ਤ ਰਹੇਗਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਚਾਦਰ ਪੋਸ਼ੀ, ਚੰਦਨ,ਗੁਸੁਲ ਅਤੇ ਕੂਲ ਜਿਹੀਆਂ ਕਈ ਰਸਮਾਂ ਨਿਭਾਈਆਂ ਜਾਣਗੀਆਂ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ, ਛਾਤੀ 'ਚ ਇੱਟ ਮਾਰ ਕੇ ਕੀਤਾ ਨੌਜਵਾਨ ਦਾ ਕਤਲ
ਭਾਰਤੀ ਪੁਰਾਤਤਵ ਸਰਵੇਖਣ ਦੇ ਆਗਰਾ ਮੰਡਲ ਦੇ ਸੁਪਰਡੈਂਟ ਪੁਰਾਤਤਵ ਵਿਗਿਆਨੀ ਰਾਜਕੁਮਾਰ ਪਟੇਲ ਨੇ ਕਿਹਾ, "ਸ਼ਾਹਜਹਾਂ ਦੇ ਸਾਲਾਨਾ ਉਰਸ ਮੌਕੇ 17, 18 ਤੇ 19 ਫ਼ਰਵਰੀ ਨੂੰ ਤਾਜ ਮਹਿਲ ਵਿਚ ਸੈਲਾਨੀਆਂ ਲਈ ਦਾਖ਼ਲਾ ਮੁਫ਼ਤ ਰਹੇਗਾ। 17 ਤੇ 18 ਫ਼ਰਵਰੀ ਨੂੰ ਦੁਪਹਿਰ 2 ਵਜੇ ਤੋਂ ਲੈ ਕੇ ਸੂਰਜ ਡੁੱਬਣ ਤਕ ਅਤੇ 19 ਫ਼ਰਵਰੀ ਨੂੰ ਸੂਰਜ ਉੱਗਣ ਤੋਂ ਲੈ ਕੇ ਸੂਰਜ ਡੁੱਬਣ ਤਕ ਸੈਲਾਨੀਆਂ ਨੂੰ ਮੁਫ਼ਤ ਵਿਚ ਦਾਖ਼ਲਾ ਮਿਲੇਗਾ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।