ਕੋਰੋਨਾ ਦਾ ਅਸਰ : IMF ਨੇ ਕਿਹਾ- ਵਿਸ਼ਵ ਅਰਥਵਿਵਸਥਾ ''ਚ ਮੰਦੀ ਆਉਣਾ ਤੈਅ
Tuesday, Mar 24, 2020 - 07:24 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ 'ਕੋਵਿਡ-19' ਦੀ ਸ਼ੁਰੂਆਤ ਤੋਂ ਹੁਣ ਤਕ ਨਿਵੇਸ਼ਕਾਂ ਨੇ ਭਾਰਤ ਸਮੇਤ ਉਭਰਦੀਆਂ ਹੋਈਆਂ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਤੋਂ 83 ਅਰਬ ਡਾਲਰ ਕੱਢ ਲਏ ਹਨ, ਜਿਸ ਨਾਲ ਇਨ੍ਹਾਂ ਦੇਸ਼ਾਂ 'ਤੇ ਵਿਕਸਤ ਦੇਸ਼ਾਂ ਦੀਆਂ ਉਮੀਦਾਂ ਦਾ ਵੱਧ ਦਬਾਅ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਜਨਰਲ ਮੈਨੇਜਰ ਕ੍ਰਿਸਟਾਲੀਨਾ ਜਾਰਜੀਵਾ ਨੇ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਪ੍ਰਮੁੱਖਾਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਇਸ ਸਾਲਾ ਵਿਸ਼ਵ ਅਰਥਵਿਵਸਥਾ ਵਿਚ ਮੰਦੀ ਰਹੇਗੀ ਅਰਥਾਤ ਵਿਕਾਸ ਦਰ ਨਾਹਪੱਖੀ ਰਹੇਗੀ। ਮੰਦੀ ਘੱਟ ਤੋਂ ਘੱਟ ਵਿਸ਼ਵ ਪੱਧਰੀ ਵਿੱਤੀ ਸੰਕਟ ਜਿੰਨੀ ਜਾਂ ਉਸ ਤੋਂ ਵੀ ਵੱਡੀ ਹੋ ਸਕਦੀ ਹੈ।
ਉਸ ਨੇ ਕਿਹਾ ਕਿ ਆਈ. ਐੱਮ. ਐੱਫ. ਨੂੰ ਘੱਟ ਆਮਦਨ ਵਾਲੇ ਦੇਸ਼ਾਂ ਦੀ ਵਿਸੇਸ਼ ਚਿੰਤਾ ਹੈ। ਉਸ ਨੇ ਲੋਨ ਉਪਲੱਬਧ ਕਰਾਉਣ ਦੇ ਬਾਰੇ ਵਿਚ ਆਈ. ਐੱਮ. ਐੱਫ. ਵਿਸ਼ਵ ਬੈਂਕ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਆਈ. ਐੱਮ. ਐੱਫ. ਪ੍ਰਮੁੱਖ ਨੇ ਕਿਹਾ ਕਿ ਇਸ ਸਾਲ ਵਿਸ਼ਵ ਅਰਥ ਵਿਵਸਥਾ ਵਿਚ ਮੰਦੀ ਤੈਅ ਹੈ ਪਰ ਸਾਲ 2021 ਵਿਚ ਸੁਧਾਰ ਦੀ ਉਮੀਦ ਹੈ। ਅਗਲੇ ਸਾਲ ਸੁਧਾਰ ਲਈ ਇਹ ਜ਼ਰੂਰੀ ਹੈ ਕਿ 'ਕੋਵਿਡ-19' ਨੂੰ ਜਲਦ ਤੋਂ ਜਲਦ ਕੰਟਰੋਲ ਕੀਤਾ ਜਾਵੇ। ਜਾਰਜੀਵਾ ਨੇ ਦੱਸਿਆ ਕਿ ਹੁਣ ਤਕ ਲਗਭਗ 80 ਦੇਸ਼ ਆਈ. ਐੱਮ. ਐੱਫ. ਕੋਲ ਮਦਦ ਦੀ ਗੁਹਾਰ ਲਾ ਚੁੱਕੇ ਹਨ। ਦੂਜੇ ਕੌਮਾਂਤਰੀ ਵਿੱਤੀ ਸੰਸਥਾਨਾਂ ਨਾਲ ਮਿਲ ਕੇ ਉਨ੍ਹਾਂ ਨੇ ਐਮਰਜੈਂਸੀ ਕਰਜ਼ਾ ਉਪਲੱਬਧ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਫਿਲਹਾਲ ਸੰਗਠਨ ਕੋਲ 10 ਖਰਬ ਡਾਲਰ ਦੀ ਰਾਸ਼ੀ ਉਪਲੱਬਧ ਹੈ।
ਦੁਨੀਆ ਭਰ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਦੇ ਉਤਪਾਦਨਾਂ ਵਿਚ ਕਮੀ
ਐਂਜੇਲ ਬ੍ਰੋਕਿੰਗ ਦੇ ਨਾਨ-ਐਗਰੀ ਕਮੋਡਿਟੀਜ਼ ਐਂਡ ਕਰੰਸੀਜ਼ ਪ੍ਰਥਮੇਸ਼ ਮਾਲਿਆ ਮੁਤਾਬਕ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਕਾਰਣ ਜਿੱਥੇ ਨਿਵੇਸ਼ ਮੌਜੂਦਾ ਸਮੱਸਿਆਵਾਂ ਨੂੰ ਪਹਿਲ ਦੇ ਰਿਹੇ ਹਨ, ਜਿਸ ਦੇ ਕਾਰਣ ਧਾਤੂਆਂ ਦੀ ਕੀਮਤ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਸਰਕਾਰ ਵਲੋਂ ਕਈ ਸ਼ਹਿਰਾਂ ਵਿਚ ਲਾਕਡਾਊਨ ਕਰਨ ਦੇ ਕਾਰਣ ਦੁਨੀਆ ਭਰ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਦੇ ਉਤਪਾਦਨ ਵਿਚ ਕਮੀ ਆਈ ਹੈ ਤੇ ਇਸਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਦੇਖਿਆ ਜਾ ਸਕਦਾ ਹੈ।