IMA ਨੇ ਲਿਖੀ PM ਮੋਦੀ ਨੂੰ ਚਿੱਠੀ, ਕਿਹਾ- ਗਲਤਫਹਿਮੀਆਂ ਫੈਲਾਉਣ ਵਾਲਿਆਂ ''ਤੇ ਕੀਤੀ ਜਾਵੇ ਸਖ਼ਤ ਕਾਰਵਾਈ
Monday, Jun 07, 2021 - 02:08 PM (IST)
ਨਵੀਂ ਦਿੱਲੀ- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਉਨ੍ਹਾਂ ਦੀਆਂ ਪਟੀਸ਼ਨਾਂ ਦਾ ਹੱਲ ਕਰੇ ਅਤੇ ਮੈਡੀਕਲ ਪੇਸ਼ੇਵਰਾਂ ਲਈ ਅਨੁਕੂਲ ਵਾਤਾਵਰਣ ਯਕੀਨੀ ਕਰੇ ਤਾਂ ਕਿ ਉਹ ਬਿਨਾਂ ਕਿਸੇ ਡਰ ਦੇ ਕੰਮ ਕਰ ਸਕਣ। ਇਸ ਚਿੱਠੀ 'ਚ ਆਸਾਮ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਵੈਕਸੀਨੇਸ਼ਨ ਡਰਾਈਵ ਨੂੰ ਲੈ ਕੇ ਜੋ ਲੋਕ ਗਲਤਫਹਿਮੀਆਂ ਫੈਲਾ ਰਹੇ ਹਨ, ਉਨ੍ਹਾਂ ਵਿਰੁੱਧ ਮਹਾਮਾਰੀ ਐਕਟ 1897 ਦੇ ਅਧੀਨ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : CM ਕੇਜਰੀਵਾਲ ਦਾ ਐਲਾਨ, ਦਿੱਲੀ 'ਚ ਅੱਜ ਤੋਂ 'ਜਿੱਥੇ ਵੋਟ ਉੱਥੇ ਵੈਕਸੀਨੇਸ਼ਨ' ਮੁਹਿੰਮ ਸ਼ੁਰੂ
ਆਈ.ਐੱਮ.ਏ. ਨੇ ਕੋਰੋਨਾ ਕਾਰਨ ਪ੍ਰਧਾਨ ਮੰਤਰੀ ਮੋਦੀ ਵਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਆਈ.ਐੱਮ.ਏ. ਨੇ ਚਿੱਠੀ 'ਚ ਲਿਖਿਆ,''ਆਨ ਡਿਊਟੀ ਡਾਕਟਰਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਵਿਰੁੱਧ ਹਿੰਸਾ ਮਾਮਲਿਆਂ 'ਤੇ ਦੋਸ਼ੀਆਂ ਨੂੰ 10 ਸਾਲ ਤੱਕ ਕੈਦ ਦੀ ਸਜ਼ਾ ਹੋਵੇ। ਇਸ ਤੋਂ ਇਲਾਵਾ ਆਨ ਡਿਊਟੀ ਡਾਕਟਰਾਂ ਦਾ ਦਿਹਾਂਤ ਹੋਣ 'ਤੇ ਉਨ੍ਹਾਂ ਨੂੰ ਕੋਵਿਡ ਸ਼ਹੀਦ ਦੇ ਤੌਰ 'ਤੇ ਸਨਮਾਨਤ ਕੀਤਾ ਜਾਵੇ। ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਮਦਦ ਦਿੱਤੀ ਜਾਣੀ ਚਾਹੀਦੀ ਹੈ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਨਾਲ ਹੀ ਪੂਰਾ ਮੈਡੀਕਲ ਭਾਈਚਾਰਾ ਯੁੱਧ ਪੱਧਰ 'ਤੇ ਡਟਿਆ ਹੋਇਆ ਹੈ ਅਤੇ ਇਸ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਇਸ ਕ੍ਰਮ 'ਚ ਸੈਂਕੜੇ ਡਾਕਟਰਾਂ ਨੂੰ ਅਸੀਂ ਗੁਆ ਦਿੱਤਾ।'' ਭਾਰਤੀ ਮੈਡੀਕਲ ਸੰਘ ਨੇ ਦੱਸਿਆ ਹੈ ਕਿ ਕੋਰੋਨਾ ਦੀ ਦੂਜੀ ਲਹਿਰ 'ਚ ਪੂਰੇ ਦੇਸ਼ 'ਚ 513 ਡਾਕਟਰਾਂ ਦੀ ਮਤ ਹੋਈ ਹੈ।
ਇਹ ਵੀ ਪੜ੍ਹੋ : ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ