ਜੇ ਖਰੀਦਦੇ ਹੋ ਬ੍ਰਾਂਡੇਡ ਕੱਪੜੇ ਤਾਂ ਜ਼ਰੂਰ ਪੜੋ ਇਹ ਖਬਰ

Saturday, Sep 09, 2017 - 10:20 PM (IST)

ਜੇ ਖਰੀਦਦੇ ਹੋ ਬ੍ਰਾਂਡੇਡ ਕੱਪੜੇ ਤਾਂ ਜ਼ਰੂਰ ਪੜੋ ਇਹ ਖਬਰ

ਨਵੀਂ ਦਿੱਲੀ — ਅੱਜਕਲ ਬਾਜ਼ਾਰ ਬ੍ਰਾਂਡੇਡ ਕੱਪੜਿਆਂ ਦੀ ਫਸਟ ਕਾਪੀ ਨਾਲ ਭਰੇ ਪਏ ਹਨ। ਅਜਿਹੇ 'ਚ ਗਾਹਕਾਂ ਸਾਹਮਣੇ ਇਹ ਸਮੱਸਿਆ ਹਮੇਸ਼ਾ ਹੁੰਦੀ ਹੈ ਕਿ ਇਨ੍ਹਾਂ 'ਚੋਂ ਸਹੀ ਅਤੇ ਆਰਜ਼ੀਨਲ ਕੱਪੜਿਆਂ ਦੀ ਚੋਣ ਕਿਵੇਂ ਕੀਤੀ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਨਾ ਸਿਰਫ ਬ੍ਰਾਂਡ ਨੂੰ ਪਛਾਣ ਸਕਦੇ ਹੋ ਬਲਿਕ ਬਾਜ਼ਾਰ 'ਚ ਧੋਖਾ ਖਾਣ ਤੋਂ ਵੀ ਬਚੇ ਰਹੋਗੇ। 
Levi's ਜੀਂਸ
ਇਸ ਦੀ ਪਿਛਲੀ ਜੈਬ 'ਆਰਕ' ਦੀ ਬਣਤਰ ਵਿਸ਼ੇਸ਼ ਤਰੀਕੇ ਦੀ ਹੁੰਦੀ ਹੈ, ਜਿਸ 'ਚ Levi's ਦੇ ਸਿਗਨੇਚਰ ਦੇ ਸਟਾਈਲ 'ਚ e ਅਖਰ ਹਮੇਸ਼ਾ ਅੰਗਰੇਜ਼ੀ ਦੇ ਛੋਟੇ ਲੈਟਰ 'ਚ ਲਿੱਖੇ ਹੁੰਦੇ ਹਨ। ਇਸ 'ਚ e ਕੈਪੀਟਲ ਲੈਟਰ 'ਚ ਲਿਖਿਆ ਨਾਂ ਸਿਰਫ ਕੁਝ ਹੀ ਸਿਗਨੇਚਰ ਸਟਾਈਲ 'ਚ ਹੁੰਦਾ ਹੈ। ਜੇਕਰ ਤੁਹਾਨੂੰ Levi's ਬ੍ਰਾਂਡ 'ਚ 5 ਕੈਪੀਟਲ 'ਚ ਲਿਖਿਆ ਮਿਲੇ ਤਾਂ ਉਸ ਪ੍ਰੋਡਕਟ ਨੂੰ ਨਾ ਖਰੀਦੋ।

PunjabKesari
ਅਸਲੀ ਬ੍ਰਾਂਡ 'ਚ ਸਾਰੇ ਪਿੱਨ ਮੈਟਲ ਦੀ ਬਣੇ ਹੁੰਦੇ ਹਨ ਅਤੇ ਇਨ੍ਹਾਂ ਦੇ ਅੱਗੇ ਉਭਰੇ ਭਾਗ 'ਤੇ Levi's Strauss ਦਾ ਸਿਗਨੇਚਰ ਵੀ ਲਿਖਿਆ ਹੁੰਦਾ ਹੈ। ਇਨ੍ਹਾਂ ਦੇ ਪੈਂਚ ਦੇ ਪਿੱਛੇ ਉਸ ਕੱਪੜੇ ਦਾ ਸਟਾਈਲ ਸੀਰੀਅਲ ਨੰਬਰ ਵੀਖਿਆ ਲਿਹੁੰਦਾ ਹੈ। ਕੋਈ ਪੀਵੀ ਕਾ ਕਰਨ ਵਾਲੇ ਅਜਿਹੇ ਛੋਟੇ-ਛੋਟੇ ਫਰਕ ਨੂੰ ਕਾਪੀ ਨਹੀਂ ਕਰਦੇ ਹਨ। 
Lacoste Polo
ਬਟਨ - ਇਹ ਤਰ੍ਹਾਂ-ਤਰ੍ਹਾਂ ਦੇ ਕਲਰ ਦੇ ਹੁੰਦੇ ਹਨ ਕਿਉਂਕਿ ਇਹ ਜ਼ਿਆਦਾਤਰ ਮੋਟੀ ਦੇ ਸੀਪ ਨਾਲ ਬਣੇ ਹੁੰਦੇ ਹਨ। ਇਹ ਜ਼ਿਆਦਾਤਰ ਸਪਾਟ ਸ਼ੇਪ 'ਚ ਹੁੰਦੇ ਹਨ, ਜਿਨ੍ਹਾਂ ਦੇ ਵਿਚਾਲੇ ਉਭਰਿਆ ਹਿੱਸਾ ਵੀ ਹੁੰਦਾ ਹੈ। ਜਿਸ 'ਚ 2 ਸੁਰਾਕ ਹੁੰਦੇ ਹਨ। ਇਸ ਦੇ ਪਿੱਛੇ ਕੋਈ ਵੀ ਨੰਬਰ ਨਹੀਂ ਹੁੰਦਾ।

PunjabKesari
ਲੇਬਲ - ਇਸ ਦੇ ਲੇਬਲ ਦੇ ਰੂਪ 'ਚ ਹਰੇ ਰੰਗ ਦੇ ਮਗਰਮੱਛ ਦਾ ਡਿਜ਼ਾਇਨ ਬਣਿਆ ਹੁੰਦਾ ਹੈ, ਜਿਹੜਾ ਕਿ ਅੱਲਗ ਰੂਪ ਨਾਲ ਬਣਾਇਆ ਜਾਂਦਾ ਹੈ, ਉਸ ਤੋਂ ਬਾਅਦ ਉਸ ਕੱਪੜੇ ਨਾਲ ਜੋੜਿਆ ਜਾਂਦਾ ਹੈ। ਇਹ ਹੇਠਾਂ ਵਾਲੇ ਬਟਨ ਦੇ ਕੰਢੇ 'ਤੇ ਲੱਗੀ ਹੁੰਦੀ ਹੈ, ਜਿਸ ਨੂੰ ਨਕਲੀ ਰੂਪ ਨਾਲ ਬਣਾਉਣ ਵਾਲੇ ਕਾਪੀ ਨਹੀਂ ਕਰ ਪਾਉਂਦੇ। 
Rolex ਘੜੀ
ਘੜੀ ਦਾ ਉਪਰੀ ਹਿੱਸਾ - ਰੋਲੈਕਸ ਦਾ ਕਲਾਕਫੇਸ ਸ਼ੈਫਰ ਗਲਾਸ ਨਾਲ ਬਣਿਆ ਹੁੰਦਾ ਹੈ। ਜਿਸ ਨਾਲ ਜ਼ਿਆਦਾ ਚਮਕ ਬਣੀ ਰਹਿੰਦੀ ਹੈ। ਇਸ ਦਾ ਤਰੀਕ ਦੱਸਣ ਵਾਲਾ ਬਾਕਸ ਥੋੜਾ ਜਿਹਾ ਉਪਰ ਵੱਲ ਨੂੰ ਹੁੰਦਾ ਹੈ। ਗਲਾਸ ਦੇ ਪਿੱਛੇ 6 ਨੰਬਰ ਕੋਲ ਇਕ ਛੋਟਾ ਜਿਹੇ ਕ੍ਰਾਊਨ ਦੀ ਤਸਵੀਰ ਵੀ ਬਣੀ ਹੁੰਦੀ ਹੈ। ਇਹ ਸਾਲ 2002 ਤੋਂ ਬਾਅਦ ਦੇ ਸਾਰੇ ਮਾਡਲਾਂ 'ਚ ਉਪਲੱਬਧ ਹੈ। 

PunjabKesari
ਬੈਕ ਪੈਨਲ - ਇਸ ਦਾ ਆਰਜ਼ੀਨਲ ਬੈਕ ਪੈਨਲ ਹਮੇਸ਼ਾ ਮੈਟਲ ਦਾ ਬਣਿਆ ਹੁੰਦਾ ਹੈ। ਜਦਕਿ ਨਕਲੀ ਬਣਾਉਣ ਵਾਲੇ ਇਸ ਨੂੰ ਕਾਪੀ ਨਹੀਂ ਕਰਦੇ ਹਨ। 
Ray-Ban Glasses
ਕੇਸ - ਇਸ ਦਾ ਕੇਸ ਹਮੇਸ਼ਾ ਚਮੜੇ ਬਣਿਆ ਹੁੰਦਾ ਹੈ, ਜਿਸ ਦੇ ਉਪਰ ਲੱਗੇ ਬਟਨ ਉਪਰ ਵੀ Ray-Ban ਦਾ ਲੋਗੋ ਲੱਗਾ ਹੁੰਦਾ ਹੈ। 
ਖੱਬੇ ਹੱਥ ਦੇ ਲੇਂਸ 'ਤੇ ਹਮੇਸ਼ਾ Ray-Ban ਦਾ ਸਿਗਨੇਚਰ ਬਣਿਆ ਹੁੰਦਾ ਹੈ, ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ।

PunjabKesari


Related News