ਕੋਰੋਨਾ ਵੈਕਸੀਨ ਲਾਂਚ ਕਰਨ 'ਤੇ ICMR ਨੇ ਦਿੱਤੀ ਸਫਾਈ
Sunday, Jul 05, 2020 - 08:24 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) : ਦੇਸ਼ ਦੇ 12 ਹਸਪਤਾਲਾਂ ਦੇ ਮੁੱਖੀਆਂ ਨੂੰ 15 ਅਗਸਤ ਤਕ ਕੋਰੋਨਾ ਵਾਇਰਸ ਕੋਵਿਡ-19 ਵੈਕਸੀਨ ਟੀਕਾ ਲਾਂਚ ਕਰਨ ਸੰਬੰਧਿਤ ਇੰਡੀਅਨ ਮੈਡੀਕਲ ਰਿਸਰਚ ਸੈਂਟਰ (ਆਈ. ਸੀ. ਐੱਮ. ਆਰ.) ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਸਨੇ ਪੂਰੀ ਪ੍ਰਕਿਰਿਆ ਨੂੰ ਲਾਲ ਫੀਤਾਸ਼ਾਹੀ ਤੋਂ ਬਚਾਉਣ ਲਈ ਅਜਿਹਾ ਲਿਖਿਆ ਸੀ।
ਆਈ. ਸੀ. ਐੱਮ. ਆਰ. ਨੇ ਐਤਵਾਰ ਨੂੰ ਕਿਹਾ ਕਿ ਸਾਰੇ ਮੈਡੀਕਲ ਹਸਪਤਾਲਾਂ 'ਚ ਅਜਿਹੇ ਟੈਸਟ ਦੀ ਪ੍ਰਵਾਨਗੀ ਲਈ ਨੈਤਿਕਤਾ ਕਮੇਟੀ ਹੁੰਦੀ ਹੈ। ਇਨ੍ਹਾਂ ਕਮੇਟੀਆਂ ਦੀ ਬੈਠਕ ਪਹਿਲਾਂ ਨਿਰਧਾਰਤ ਸਮੇਂ 'ਤੇ ਹੁੰਦੀ ਹੈ। ਅਜਿਹੇ 'ਚ ਕੋਵਿਡ-19 ਵੈਕਸੀਨ ਦੇ ਮਨੁੱਖੀ ਟੈਸਟਿੰਗ ਦੀ ਪ੍ਰਵਾਨਗੀ ਪ੍ਰਾਪਤ ਕਰਨ ਵਿਚ ਬੇਵਜਹ ਦੇਰ ਨਾ ਹੋਵੇ, ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਰੇ ਕਲੀਨਿਕਲ ਟਰਾਇਲ ਸਾਈਟ ਦੇ ਪ੍ਰਮੁੱਖਾਂ ਨੂੰ ਪੱਤਰ ਲਿਖਿਆ ਸੀ।
ਪਿਛਲੇ 2 ਜੁਲਾਈ ਨੂੰ ਆਈ. ਸੀ. ਐੱਮ. ਆਰ. ਨੇ ਵੈਕਸੀਨ ਦੇ ਟਰਾਇਲ ਦੇ ਲਈ ਚੁਣੇ ਹੋਏ 12 ਕਲੀਨਿਕਲ ਸਾਈਟ ਦੇ ਮੁੱਖੀਆਂ ਨੂੰ ਇਹ ਪੱਤਰ ਲਿਖਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿ. ਮੀ. ਦੇ ਨਾਲ ਮਿਲ ਕੇ ਬਣਾਈ ਜਾ ਰਹੀ ਕੋਵਿਡ-19 ਵੈਕਸੀਨ ਦੇ ਕਲੀਨਿਕਲ ਟਰਾਇਲ ਦਾ ਪਹਿਲਾ ਟਰਾਇਲ ਕੀਤਾ ਜਾ ਰਿਹਾ ਹੈ। ਸਾਰੇ ਕਲੀਨਿਕਲ ਟਰਾਇਲ ਨੂੰ ਪੂਰਾ ਕਰਕੇ ਇਸ ਵੈਕਸੀਨ ਨੂੰ 15 ਅਗਸਤ ਤਕ ਲਾਂਚ ਕਰਨ ਦੀ ਤਿਆਰੀ ਹੈ।