ICICI ਬੈਂਕ 'ਚ ਚੋਰੀ ਕਰਨ ਵਾਲੇ ਦੋ ਦਿਨ 'ਚ ਗ੍ਰਿਫਤਾਰ
Sunday, Feb 18, 2018 - 04:24 PM (IST)
ਸੋਨੀਪਤ — ਸੋਨੀਪਤ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਬੈਂਕ 'ਚ ਡਾਕਾ ਮਾਰਨ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਚੋਰਾਂ ਕੋਲੋਂ ਲੁੱਟੀ ਹੋਈ ਰਾਸ਼ੀ ਵੀ ਬਰਾਮਦ ਕਰ ਲਈ ਗਈ ਹੈ। ਇਸ ਗੱਲ ਦੀ ਪੁਸ਼ਟੀ ਸੋਨੀਪਤ ਦੀ ਸੀ.ਆਈ.ਏ. ਪੁਲਸ ਨੇ ਕੀਤੀ ਹੈ।
ਜਾਣਕਾਰੀ ਮੁਤਾਬਕ ਬੀਤੀ 15 ਫਰਵਰੀ ਦੀ ਰਾਤ ਐਟਲਸ ਰੋਡ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ 'ਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਸੀ। ਇਸ ਦੇ ਦੋਸ਼ ਵਿਚ ਸੋਨੀਪਤ ਸੀ.ਆਈ.ਏ. ਪੁਲਸ ਨੇ ਚੋਰੀ ਕਰਨ ਵਾਲੇ ਵਿਅਕਤੀ ਪ੍ਰਵੀਨ ਨਿਵਾਸੀ ਪਿੰਡ ਕੇਲਾਨਾ ਅਤੇ ਪਵਨ ਨਿਵਾਸੀ ਪਿੰਡ ਬੇਗਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਕੋਲੋਂ 56 ਲੱਖ 5 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ।