ਜਹਾਜ਼ ਹਾਦਸੇ ਬਾਰੇ ਸੁਣ ਕੇ ਬੇਹੱਦ ਦੁਖੀ ਹਾਂ: ਜੈਸ਼ੰਕਰ
Saturday, Aug 08, 2020 - 12:23 AM (IST)
ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਦੇ ਕੋਝੀਕੋਡ 'ਚ ਏਅਰ ਇੰਡੀਆ ਐਕਸਪ੍ਰੇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸੁਣ ਕੇ ਉਹ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ ਕਿ ਅੱਗੇ ਦੇ ਵੇਰਵੇ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੁਲਸ ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੇਸ ਦਾ ਇੱਕ ਜਹਾਜ਼ ਕੋਝੀਕੋਡ ਹਵਾਈ ਅੱਡੇ ਦੀ ਹਵਾਈਪੱਟੀ 'ਤੇ ਫਿਸਲ ਕੇ ਕਰੀਬ 50 ਫੁੱਟ ਡੂੰਘੀ ਖੱਡ 'ਚ ਡਿੱਗ ਕੇ ਦੋ ਹਿੱਸਿਆਂ 'ਚ ਟੁੱਟ ਗਿਆ। ਜਹਾਜ਼ 'ਚ 191 ਲੋਕ ਸਵਾਰ ਸਨ। ਇਸ ਜਹਾਜ਼ ਨੇ ਦੁਬਈ ਤੋਂ ਉਡ਼ਾਣ ਭਰੀ ਸੀ। ਕਈ ਲੋਕਾਂ ਨੂੰ ਕਰੀਬ ਦੇ ਹਸਪਤਾਲਾਂ 'ਚ ਲਿਜਾਇਆ ਗਿਆ ਹੈ ਅਤੇ ਇਨ੍ਹਾਂ 'ਚੋਂ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ।
ਜੈਸ਼ੰਕਰ ਨੇ ਟਵੀਟ ਕੀਤਾ, ‘‘ਕੋਝੀਕੋਡ 'ਚ ਹੋਏ ਜਹਾਜ਼ ਹਾਦਸੇ ਬਾਰੇ ਸੁਣ ਕੇ ਦੁਖੀ ਹਾਂ। ਮੇਰੀ ਪ੍ਰਾਰਥਨਾ ਦੁਖੀ ਪਰਿਵਾਰਾਂ ਅਤੇ ਜ਼ਖ਼ਮੀਆਂ ਦੇ ਨਾਲ ਹੈ। ਅਸੀਂ ਅੱਗੇ ਦੇ ਵੇਰਵੇ ਦਾ ਪਤਾ ਲਗਾ ਰਹੇ ਹਾਂ।‘‘