ਝੌਂਪੜੀ ''ਚ ਜਾ ਵੜਿਆ ਟ੍ਰੇਲਰ ਟਰੱਕ, ਸੌਂ ਰਹੇ ਤਿੰਨ ਬੱਚਿਆਂ ਦੀ ਮੌਤ
Saturday, Apr 05, 2025 - 11:18 AM (IST)

ਗਾਜ਼ੀਪੁਰ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਗਹਮਰ ਥਾਣਾ ਖੇਤਰ 'ਚ ਮਾਂ ਕਾਮਾਖਿਆ ਧਾਮ ਮੰਦਰ ਦੇ ਸਾਹਮਣੇ ਇਕ ਟ੍ਰੇਲਰ ਟਰੱਕ ਸੜਕ ਕਿਨਾਰੇ ਇਕ ਝੌਂਪੜੀ 'ਚ ਜਾ ਵੜਿਆ, ਜਿਸ ਕਾਰਨ ਉੱਥੇ ਸੁੱਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚਿਆਂ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕਾਮਾਖਿਆ ਧਾਮ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਮੇਸ਼ ਪਟੇਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਲਗਭਗ 11 ਵਜੇ ਗਾਜ਼ੀਪੁਰ ਤੋਂ ਆ ਰਿਹਾ ਇਕ ਟ੍ਰੇਲਰ ਟਰੱਕ ਬਾਰਾ ਵੱਲ ਜਾ ਰਿਹਾ ਸੀ ਅਤੇ ਸੜਕ ਕਿਨਾਰੇ ਇਕ ਝੌਂਪੜੀ 'ਤੇ ਚੜ੍ਹ ਗਿਆ।
ਪਟੇਲ ਨੇ ਦੱਸਿਆ ਕਿ ਝੌਂਪੜੀ 'ਚ ਲਾਲ ਜੀ ਡੋਮ ਦੀ ਪਤਨੀ ਸੰਤਰਾ ਦੇਵੀ, ਧੀਆਂ ਸਪਨਾ ਕੁਮਾਰੀ (9), ਕਬੂਤਰੀ (7) ਅਤੇ ਜਵਾਲਾ (4) ਸੌਂ ਰਹੇ ਸਨ। ਉਨ੍ਹਾਂ ਦੱਸਿਆ ਕਿ ਤਿੰਨੋਂ ਬੱਚਿਆਂ ਦੀ ਕੁਚਲਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸੰਤਰਾ ਦੇਵੀ ਦਾ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਨਾਕਾਬੰਦੀ ਕੀਤੀ ਅਤੇ ਉੱਤਰ ਪ੍ਰਦੇਸ਼-ਬਿਹਾਰ ਸਰਹੱਦ 'ਤੇ ਬਾੜਾ ਪਿੰਡ ਨੇੜੇ ਟ੍ਰੇਲਰ ਨੂੰ ਫੜ ਲਿਆ। ਹਾਲਾਂਕਿ, ਡਰਾਈਵਰ ਫਰਾਰ ਹੈ। ਉਨ੍ਹਾਂ ਕਿਹਾ ਕਿ ਪੰਚਨਾਮਾ ਤਿਆਰ ਕਰਨ ਤੋਂ ਬਾਅਦ, ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8