ਜੰਗ ਦਾ ਕਹਿਰ ! ਲਿਬਨਾਨ ''ਚ 7 ਦਿਨਾਂ ''ਚ 83 ਬੱਚਿਆਂ ਦੀ ਮੌਤ
Tuesday, Mar 10, 2026 - 10:10 AM (IST)
ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਦੀ ਬਾਲ ਸੰਸਥਾ ਯੂਨੀਸੈਫ ਨੇ ਕਿਹਾ ਹੈ ਕਿ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਕਾਰ ਜੰਗ ਕਾਰਨ ਪਿਛਲੇ 7 ਦਿਨਾਂ ’ਚ ਲਿਬਨਾਨ ਵਿਚ 83 ਬੱਚਿਆਂ ਦੀ ਮੌਤ ਹੋ ਗਈ ਅਤੇ 254 ਬੱਚੇ ਜ਼ਖ਼ਮੀ ਹੋਏ ਹਨ। ਯੂਨੀਸੈਫ ਦੇ ਬਿਆਨ ਅਨੁਸਾਰ 2 ਮਾਰਚ ਤੋਂ ਸ਼ੁਰੂ ਹੋਏ ਇਸ ਸੰਘਰਸ਼ ਵਿਚ ਔਸਤਨ ਹਰ ਦਿਨ 10 ਤੋਂ ਵੱਧ ਬੱਚਿਆਂ ਦੀ ਜਾਨ ਜਾ ਰਹੀ ਹੈ ਅਤੇ ਲੱਗਭਗ 36 ਬੱਚੇ ਰੋਜ਼ਾਨਾ ਜ਼ਖ਼ਮੀ ਹੋ ਰਹੇ ਹਨ।
ਯੂਨੀਸੈਫ ਮੁਤਾਬਕ ਹਾਲੀਆ ਸੰਘਰਸ਼ ਕਾਰਨ ਵੱਡੇ ਪੱਧਰ ’ਤੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਲੱਗਭਗ 7 ਲੱਖ ਲੋਕ ਬੇਘਰ ਹੋਏ ਹਨ, ਜਿਨ੍ਹਾਂ ਵਿਚ ਲੱਗਭਗ 2 ਲੱਖ ਬੱਚੇ ਸ਼ਾਮਲ ਹਨ। ਲਿਬਨਾਨ ਦੀ ਸੰਸਦ ਨੇ ਦੇਸ਼ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ 2 ਸਾਲਾਂ ਲਈ ਟਾਲ ਦਿੱਤੀਆਂ ਹਨ।
