ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ 'ਚ 83 ਬੱਚਿਆਂ ਸਮੇਤ 394 ਲੋਕਾਂ ਦੀ ਮੌਤ

Sunday, Mar 08, 2026 - 06:15 PM (IST)

ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ 'ਚ 83 ਬੱਚਿਆਂ ਸਮੇਤ 394 ਲੋਕਾਂ ਦੀ ਮੌਤ

ਦੁਬਈ (ਏ.ਪੀ.)  ਮੱਧ ਪੂਰਬ ਵਿੱਚ ਜਾਰੀ ਖ਼ੂਨੀ ਸੰਘਰਸ਼ ਹੁਣ ਲੇਬਨਾਨ ਤੱਕ ਫੈਲ ਗਿਆ ਹੈ, ਜਿੱਥੇ ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ ਵਿਚ ਭਾਰੀ ਜਾਨੀ ਨੁਕਸਾਨ ਹੋਇਆ ਹੈ। ਲੇਬਨਾਨ ਦੇ ਸਿਹਤ ਮੰਤਰੀ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਸ਼ੁਰੂ ਹੋਏ ਇਜ਼ਰਾਈਲ ਅਤੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਵਿਚਕਾਰ ਹੋਏ ਸੰਘਰਸ਼ ਵਿੱਚ ਹੁਣ ਤੱਕ 83 ਬੱਚਿਆਂ ਸਮੇਤ 394 ਲੋਕ ਮਾਰੇ ਗਏ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਘੱਟੋ-ਘੱਟ 1130 ਹੋਰ ਲੋਕ ਜ਼ਖਮੀ ਹੋਏ ਹਨ। 

ਹਿਜ਼ਬੁੱਲਾ ਵੱਲੋਂ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਵਿੱਚ ਉੱਤਰੀ ਇਜ਼ਰਾਈਲ ਵੱਲ ਰਾਕੇਟ ਦਾਗੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਪਿਛਲੇ ਹਫ਼ਤੇ ਆਪਣੇ ਹਮਲੇ ਮੁੜ ਸ਼ੁਰੂ ਕਰ ਦਿੱਤੇ। ਫਿਲਹਾਲ ਲੇਬਨਾਨ ਵਿੱਚ ਮੌਤਾਂ ਦਾ ਇਹ ਅੰਕੜਾ ਹੋਰ ਵੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ ਵਿਚ ਕਈ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News