ਦਾਜ ''ਚ ਮੱਝ ਮੰਗਦਾ ਸੀ ਪਤੀ! ਮੰਗ ਪੂਰੀ ਨਾ ਹੋਣ ''ਤੇ ਪਤਨੀ ਨਾਲ ਜੋ ਕੀਤਾ, ਕੰਬ ਜਾਵੇਗੀ ਰੂਹ

Wednesday, Aug 19, 2026 - 01:30 PM (IST)

ਦਾਜ ''ਚ ਮੱਝ ਮੰਗਦਾ ਸੀ ਪਤੀ! ਮੰਗ ਪੂਰੀ ਨਾ ਹੋਣ ''ਤੇ ਪਤਨੀ ਨਾਲ ਜੋ ਕੀਤਾ, ਕੰਬ ਜਾਵੇਗੀ ਰੂਹ

ਨੈਸ਼ਨਲ ਡੈਸਕ : ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਦਾਲਤ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਵੇਂਦਰ ਮਿਸ਼ਰਾ ਦੀ ਅਦਾਲਤ ਨੇ ਦੋਸ਼ੀ ਸੁਭਾਸ਼ ਯਾਦਵ ਨੂੰ ਆਪਣੀ ਪਤਨੀ ਰੀਨਾ ਦੇਵੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਸਾਲ 2020 ਦੀ ਹੈ। ਮ੍ਰਿਤਕਾ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਸੁਭਾਸ਼ ਯਾਦਵ ਦਾਜ ਵਿੱਚ ਮੱਝ ਅਤੇ ਬਾਈਕ ਦੀ ਮੰਗ ਕਰ ਰਿਹਾ ਸੀ।

ਮੰਗ ਪੂਰੀ ਨਾ ਹੋਣ ਕਾਰਨ ਉਸ ਨੇ ਆਪਣੀ ਪਤਨੀ ਰੀਨਾ ਦੇਵੀ ਦਾ ਕਤਲ ਕਰ ਦਿੱਤਾ। ਗੁਨਾਹ ਦੇ ਸਬੂਤ ਮਿਟਾਉਣ ਲਈ ਦੋਸ਼ੀ ਨੇ ਬੇਹੱਦ ਖੌਫ਼ਨਾਕ ਤਰੀਕਾ ਅਪਣਾਇਆ; ਉਸ ਨੇ ਪਹਿਲਾਂ ਲਾਸ਼ ਨੂੰ ਸਾੜਿਆ ਅਤੇ ਫਿਰ ਉਸ ਦੇ ਟੁਕੜੇ ਕਰ ਕੇ ਬੋਰੀਆਂ ਵਿੱਚ ਭਰ ਕੇ ਟਿਕਾਣੇ ਲਗਾ ਦਿੱਤਾ ਸੀ। ਅਦਾਲਤ ਨੇ ਛੇ ਸਾਲਾਂ ਬਾਅਦ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਦੋਸ਼ੀ ਨੂੰ ਕਤਲ ਦੇ ਦੋਸ਼ ਵਿੱਚ ਉਮਰ ਕੈਦ ਤੇ 1 ਲੱਖ ਰੁਪਏ ਦਾ ਜੁਰਮਾਨਾ ਤੇ ਸਬੂਤ ਮਿਟਾਉਣ ਦੇ ਦੋਸ਼ ਵਿੱਚ ਸੱਤ ਸਾਲ ਦੀ ਵਾਧੂ ਸਜ਼ਾ ਅਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਸੁਣਾਇਆ ਹੈ।

ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਰੀਨਾ ਅਤੇ ਸੁਭਾਸ਼ ਦੇ ਨਾਬਾਲਗ ਬੱਚਿਆਂ ਦੀ ਪਰਵਰਿਸ਼ ਦਾ ਵੀ ਖਾਸ ਖਿਆਲ ਰੱਖਿਆ। ਅਦਾਲਤ ਨੇ ਬਿਹਾਰ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਬੱਚਿਆਂ ਦੀ ਸਹਾਇਤਾ ਲਈ ਹਰ ਮਹੀਨੇ ਚਾਰ-ਚਾਰ ਹਜ਼ਾਰ ਰੁਪਏ ਦਿੱਤੇ ਜਾਣ। ਇਸ ਤੋਂ ਇਲਾਵਾ ਬੱਚਿਆਂ ਨੂੰ ਡੀ.ਐਲ.ਸੀ. ਪੁਨਰਵਾਸ ਯੋਜਨਾ ਦਾ ਲਾਭ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੁਲਸ ਨੇ ਇਸ ਕੇਸ ਦੀ ਜਾਂਚ ਵਿੱਚ ਵਿਗਿਆਨਕ ਅਤੇ ਤਕਨੀਕੀ ਸਬੂਤਾਂ ਦਾ ਇਸਤੇਮਾਲ ਕਰਕੇ ਦੋਸ਼ੀ ਵਿਰੁੱਧ ਪੁਖਤਾ ਚਾਰਜਸ਼ੀਟ ਦਾਇਰ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News