ਪੁਲਸ ਨੇ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਨਾ ਹੋਣ ’ਤੇ ਕਰਵਾਇਆ ਪੋਸਟਮਾਰਟਮ

Friday, Aug 07, 2026 - 04:48 PM (IST)

ਪੁਲਸ ਨੇ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਨਾ ਹੋਣ ’ਤੇ ਕਰਵਾਇਆ ਪੋਸਟਮਾਰਟਮ

ਮੋਗਾ (ਆਜ਼ਾਦ) : ਬਾਘਾ ਪੁਰਾਣਾ ਪੁਲਸ ਵਲੋਂ ਬੀਤੀ 3 ਅਗਸਤ ਨੂੰ ਕੋਟਲਾ ਮੇਹਰ ਸਿੰਘ ਵਾਲਾ ਦੇ ਕੋਲ ਨਹਿਰ ਦੀ ਪੱਟੜੀ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਅਤੇ ਪਿੰਡ ਚੰਨੂੰਵਾਲਾ ਦੀ ਨਹਿਰ ਵਿਚੋਂ ਮਿਲੀ ਲਾਸ਼ ਦੀ ਪਛਾਣ ਨਹੀਂ ਹੋ ਸਕੀ। 72 ਘੰਟੇ ਪੂਰੇ ਹੋਣ ਤੋਂ ਬਾਅਦ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਦੋਵਾਂ ਲਾਸ਼ਾਂ ਦਾ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਹਵਾਲੇ ਕੀਤਾ ਗਿਆ, ਜਿਸ ’ਤੇ ਮੁੱਖ ਸੇਵਾਦਾਰ ਗੁਰਸੇਵਕ ਸਿੰਘ ਸੰਨਿਆਸੀ ਅਤੇ ਦੂਸਰੇ ਸੇਵਾਦਾਰ ਦੋਵਾਂ ਅਣਪਛਾਤੀਆਂ ਲਾਸ਼ਾ ਨੂੰ ਲੈਕੇ ਸ਼ਮਸ਼ਾਨ ਘਾਟ ਪੁੱਜੇ ਅਤੇ ਉਨ੍ਹਾਂ ਦਾ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੱਕੜ ਦੀ ਸੇਵਾ ਪ੍ਰੋਫੈਸਰ ਰਾਣਾ ਸੂਦ ਦੇ ਪਰਿਵਾਰ ਵਲੋਂ ਕੀਤੀ ਗਈ।


author

Gurminder Singh

Content Editor

Related News