20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ ਬੁਰੀ ਤਰ੍ਹਾਂ ਕੰਬ ਗਿਆ ਦੁਬਈ
Wednesday, Aug 05, 2026 - 04:31 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਵਿਚਾਲੇ ਹਮਲੇ ਜਦੋਂ ਹੁਣ ਕੁੱਝ ਹੱਦ ਤੱਕ ਸ਼ਾਂਤ ਹਨ, ਤਾਂ ਇਸੇ ਦੌਰਾਨ ਦੁਬਈ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਰਫ਼ 20 ਮਿੰਟਾਂ 'ਚ ਹੋਏ 7 ਧਮਾਕਿਆਂ ਕਾਰਨ ਪੂਰਾ ਇਲਾਕਾ ਬੁਰੀ ਤਰ੍ਹਾਂ ਕੰਬ ਗਿਆ। ਇਨ੍ਹਾਂ ਧਮਾਕਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੁਬਈ ਦੇ ਜਬਲ ਅਲੀ 'ਚ ਪੈਂਦੇ ਇੰਡਸਟਰੀਅਲ ਇਲਾਕੇ ਤੋਂ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ 'ਚ ਧੂੰਏਂ ਦੇ ਗੁਬਾਰ ਅਤੇ ਧਮਾਕਿਆਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ, ਜਿਸ ਨੂੰ ਦੇਖ ਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਮਲੇ ਮਿਡਲ ਈਸਟ ਤਣਾਅ ਕਾਰਨ ਇਰਾਨ ਵੱਲੋਂ ਕੀਤੇ ਗਏ ਹੋ ਸਕਦੇ ਹਨ।
🇦🇪 DUBAI: Multiple explosions and thick black smoke were reported overnight around Jebel Ali Port and the surrounding industrial area.
— WAR (@warsurv) August 5, 2026
UAE authorities reportedly described the incident as an industrial accident, while Iranian outlets attributed the blasts to a Houthi missile or… pic.twitter.com/sdKzMhfI30
ਹਾਲਾਂਕਿ ਦੁਬਈ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਨ੍ਹਾਂ ਧਮਾਕਿਆਂ ਦੇ ਅਸਲ ਕਾਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਇਰਾਨ ਵੱਲੋਂ ਕੀਤਾ ਗਿਆ ਕੋਈ ਹਮਲਾ ਸੀ ਜਾਂ ਹਾਦਸਾ ? ਫਿਲਹਾਲ ਇਲਾਕੇ 'ਚ ਹਾਹਾਕਾਰ ਮਚੀ ਹੋਈ ਹੈ। ਫਿਲਹਾਲ ਧਮਾਕਿਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ, ਪਰ ਅਸਮਾਨ 'ਚ ਛਾਏ ਧੂੰਏਂ ਦੇ ਗੁਬਾਰ ਕਾਰਨ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਟਰੰਪ 'ਤੇ ਮੁੜ ਹਮਲੇ ਦੀ ਸਾਜ਼ਿਸ਼ ! ਹਥਿਆਰਾਂ ਤੇ ਬੁਲੇਟ ਪਰੂਫ਼ ਜੈਕਟਾਂ ਸਣੇ ਮੁਲਜ਼ਮ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
