ਬੈੱਡ ’ਤੇ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਨੇ ਗੁਆਇਆ ਆਪਾ, ਦੋਵਾਂ ਨੂੰ ਵੱਢ ਸੁੱਟਿਆ

10/11/2019 9:04:18 PM

ਨਵੀਂ ਦਿੱਲੀ — ਯੂ.ਪੀ. ਦੇ ਕਾਨਪੁਰ ’ਚ ਇਕ ਭਿਆਨਕ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਪਤੀ ਨੇ ਆਪਣੀ ਪਤਨੀ ਸੁਨੀਤਾ ਅਤੇ ਉਸ ਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨਰਵਲ ਥਾਣੇ ਦੇ ਅਧੀਨ ਆਉਂਦੇ ਨਰੌਰਾ ਪਿੰਡ ’ਚ ਰਹਿਣ ਵਾਲੇ ਰਾਜੇਸ਼ ਕੁਰੀਲ ਨੂੰ ਸ਼ੱਕ ਸੀ ਕਿ ਉਸ ਦੀ ਭੂਆ ਦੇ ਲੜਕੇ ਮਨੀਸ਼ ਅਤੇ ਉਸ ਦੀ ਪਤਨੀ ਿਵਚਾਲੇ ਨਾਜਾਇਜ਼ ਸਬੰਧ ਹਨ ਪਰ ਉਸ ਨੂੰ ਸਬੂਤ ਨਹੀਂ ਮਿਲ ਰਿਹਾ ਸੀ। ਇਕ ਦਿਨ ਜਦੋਂ ਸਾਰੇ ਗੂੜ੍ਹੀ ਨੀਂਦ ਸੌਂ ਰਹੇ ਸੀ ਤਾਂ ਮੌਕਾ ਮਿਲਦਿਆਂ ਹੀ ਸੁਨੀਤਾ ਅਤੇ ਮਨੀਸ਼ ਇਕੱਠੇ ਸੌਂ ਗਏ। ਭਿਣਕ ਲੱਗਣ ’ਤੇ ਰਾਜੇਸ਼ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ’ਚ ਦੇਖਣ ਤੋਂ ਬਾਅਦ ਗੁੱਸੇ ’ਚ ਆ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਹੱਤਿਆ ਦੇ ਦੋਸ਼ੀ ਰਾਜੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।


Inder Prajapati

Content Editor

Related News