ਪੰਜਾਬ : ਤਲਾਕਸ਼ੁਦਾ ਪਤਨੀ ਨੂੰ ਘਰ ਸੱਦ ਕੇ ਇੰਸਟਾਗ੍ਰਾਮ ''ਤੇ ਪਾਈ ਵੀਡੀਓ, ਫਿਰ ਕਤਲ ਕਰਕੇ ਲਾਸ਼ ਨੂੰ...
Thursday, Jul 30, 2026 - 05:24 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ 'ਤੇ ਆਪਣੀ ਤਲਾਕਸ਼ੁਦਾ ਪਤਨੀ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਹੈ ਕਿ ਪਤੀ ਨੇ ਤਲਾਕਸ਼ੁਦਾ ਪਤਨੀ ਨੂੰ ਰਾਜ਼ੀਨਾਮੇ ਲਈ ਆਪਣੇ ਕੋਲ ਬੁਲਾਇਆ ਅਤੇ ਉਸ ਦਾ ਕਤਲ ਕਰਕੇ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਜ਼ਮੀਨ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਸਰੋਜ ਦੇ ਪਿਤਾ ਭਲਵਾਨ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਫਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ 'ਚ ਕਰੀਬ 22 ਸਾਲ ਪਹਿਲਾਂ ਗੁਰਮੀਤ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੇ 3 ਬੱਚੇ, 2 ਵਿਆਹੁਤਾ ਧੀਆਂ ਅਤੇ ਇਕ ਪੁੱਤਰ ਹੈ।
ਇਹ ਵੀ ਪੜ੍ਹੋ : ਅੱਜ ਬਾਜ਼ਾਰ ਤੇ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ! ਸਮਰਾਲਾ 'ਚ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ...
ਕਰੀਬ 2 ਸਾਲ ਪਹਿਲਾਂ ਦੋਹਾਂ 'ਚ ਹੁੰਦੇ ਲੜਾਈ-ਝਗੜੇ ਨੂੰ ਲੈ ਕੇ ਉਨ੍ਹਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਵੀ ਉਨ੍ਹਾਂ ਦੀ ਧੀ ਗੁਰਮੀਤ ਸਿੰਘ ਦੇ ਘਰ ਆਉਂਦੀ-ਜਾਂਦੀ ਸੀ। ਇਸ ਕਾਰਨ ਗੁਰਮੀਤ ਸਿੰਘ ਨੇ ਰਾਜ਼ੀਨਾਮਾ ਕਰਨ ਦੇ ਨਾਂ 'ਤੇ ਉਸ ਦੀ ਧੀ ਨੂੰ ਆਪਣੇ ਘਰ ਬੁਲਾ ਲਿਆ ਅਤੇ ਖੇਤਾਂ 'ਚ ਲਿਜਾ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਉਸ ਨੇ ਮ੍ਰਿਤਕਾ ਦੀ ਲਾਸ਼ ਨੂੰ ਮਿੱਟੀ 'ਚ ਦਫਨਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੌਕੇ 'ਤੇ ਔਰਤ ਦੀ ਲਾਸ਼ ਨੂੰ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3 ਵੱਡੇ ਡੈਮਾਂ ਦੀ ਤਾਜ਼ਾ ਰਿਪੋਰਟ ਨੇ ਪਾਈ ਟੈਨਸ਼ਨ
ਡੀ. ਐੱਸ. ਪੀ. ਬੀ. ਐੱਸ. ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪਤੀ ਉਸ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ, ਜਿਸ ਕਾਰਨ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਔਰਤ ਆਪਣੇ ਪੇਕੇ ਚਲੀ ਗਈ। ਇਸ ਤੋਂ ਬਾਅਦ ਉਹ ਆਪਸ 'ਚ ਮਿਲਦੇ ਰਹੇ। ਫਿਰ ਗੁਰਮੀਤ ਸਿੰਘ ਨੇ ਪਤਨੀ ਨੂੰ ਰਾਜ਼ੀਨਾਮੇ ਦੇ ਨਾਂ 'ਤੇ ਬੁਲਾਇਆ ਅਤੇ ਉਸ ਨੂੰ ਬੱਸ ਸਟੈਂਡ ਤੋਂ ਲਿਆਉਂਦੇ ਹੋਏ ਵੀਡੀਓ ਵੀ ਬਣਾਈ ਅਤੇ ਇੰਸਟਾਗ੍ਰਾਮ 'ਤੇ ਪਾ ਦਿੱਤੀ ਪਰ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ। ਮੌਕੇ 'ਤੇ ਬੱਕਰੀਆਂ ਚਰਾਉਣ ਵਾਲੇ ਨੇ ਔਰਤ ਦੇ ਚੀਕਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਇਸ ਗੱਲ ਦਾ ਖ਼ੁਲਾਸਾ ਹੋਇਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
