ਮਾਸੂਮ ਬੱਚਿਆਂ ਸਾਹਮਣੇ ਪਤਨੀ ਦਾ ਕਰੰਟ ਲਾ ਕੇ ਕੀਤਾ ਕਤਲ, ਫਿਰ ਕਮਰੇ 'ਚ ਦੱਬੀ ਲਾਸ਼

Sunday, Dec 25, 2022 - 08:30 AM (IST)

ਮਾਸੂਮ ਬੱਚਿਆਂ ਸਾਹਮਣੇ ਪਤਨੀ ਦਾ ਕਰੰਟ ਲਾ ਕੇ ਕੀਤਾ ਕਤਲ, ਫਿਰ ਕਮਰੇ 'ਚ ਦੱਬੀ ਲਾਸ਼

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਇਕ ਦਿਲ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ 2 ਮਾਸੂਮ ਬੱਚਿਆਂ ਦੇ ਸਾਹਮਣੇ ਆਪਣੀ ਪਤਨੀ ਨੂੰ ਬਿਜਲੀ ਦਾ ਕਰੰਟ ਲਾ ਕੇ ਮਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਕਮਰੇ 'ਚ ਦਫ਼ਨਾ ਦਿੱਤਾ। ਘਟਨਾ ਗੋਲਾ ਗੋਕਰਨਾਥ ਥਾਣਾ ਖੇਤਰ ਦੇ ਹਾਫਿਜ਼ਪੁਰ ਇਲਾਕੇ ਦੀ ਹੈ। ਇੱਥੇ ਮੁਹੰਮਦ ਵਸੀ ਨਾਂ ਦੇ ਨੌਜਵਾਨ ਨੇ ਇਲਾਕਾ ਵਾਸੀ ਉਮਾ ਸ਼ਰਮਾ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਉਸ ਨਾਲ ਵਿਆਹ ਕਰਵਾ ਲਿਆ ਸੀ। ਮੁਹੰਮਦ ਵਸੀ ਨੇ ਵਿਆਹ ਤੋਂ ਬਾਅਦ ਉਮਾ ਦਾ ਨਾਂ ਬਦਲ ਕੇ ਅਕਸ਼ਾ ਫਾਤਿਮਾ ਰੱਖ ਦਿੱਤਾ। ਦੋਵਾਂ ਦੇ 2 ਮਾਸੂਮ ਬੱਚੇ ਵੀ ਸਨ।

ਇਹ ਵੀ ਪੜ੍ਹੋ : ਚੋਰਾਂ ਦੇ ਬੁਲੰਦ ਹੌਂਸਲੇ; SBI ਬੈਂਕ 'ਚ ਚੋਰਾਂ ਨੇ ਪੁੱਟੀ 10 ਫੁੱਟ ਲੰਬੀ ਸੁਰੰਗ, ਲੁੱਟਿਆ ਕਰੋੜਾਂ ਦਾ ਸੋਨਾ

4 ਦਿਨ ਪਹਿਲਾਂ ਜਦੋਂ ਮੁਹੰਮਦ ਵਸੀ ਦੀ ਮਾਂ ਆਪਣੀ ਵੱਡੀ ਧੀ ਦੇ ਘਰ ਕਾਨਪੁਰ ਗਈ ਹੋਈ ਸੀ ਤਾਂ ਮੁਹੰਮਦ ਵਸੀ ਅਤੇ ਅਕਸ਼ਾ ਫਾਤਿਮਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਉਸ ਨੇ ਬਿਜਲੀ ਦਾ ਕਰੰਟ ਲਾ ਕੇ ਅਕਸ਼ਾ ਫਾਤਿਮਾ ਨੂੰ ਮਾਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News