ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਸਿਰ ਹੱਥ ''ਚ ਫੜ ਕੇ ਸੜਕ ''ਤੇ ਟਹਿਲਦਾ ਰਿਹਾ ਦੋਸ਼ੀ

02/16/2024 3:28:57 PM

ਬਾਰਾਬੰਕੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਕੋਤਵਾਲੀ ਫਤਿਹਪੁਰ ਖੇਤਰ ਦੇ ਪਿੰਡ ਬਸਾਰਾ 'ਚ ਸ਼ੁੱਕਰਵਾਰ ਨੂੰ ਪਤਨੀ ਦਾ ਸਿਰ ਵੱਢਣ ਤੋਂ ਬਾਅਦ ਉਸ ਨੂੰ ਲੈ ਕੇ ਪੁਲਸ ਕੋਲ ਜਾ ਰਿਹਾ ਪਤੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਸਿਰ ਚੁੱਕ ਕੇ ਸ਼ਰੇਆਮ ਲੋਕਾਂ ਵਿਚਾਲੇ ਬੇਖੌਫ਼ ਟਹਿਲਦਾ ਰਿਹਾ। ਪੁਲਸ ਸੁਪਰਡੈਂਟ ਦਿਨੇਸ਼ ਕੁਮਾਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਤਿਹਪੁਰ  ਕੋਤਵਾਲੀ ਦੀ ਇਸਰੌਲੀ ਚੌਕੀ ਦੇ ਬਸਾਰਾ ਪਿੰਡ ਦਾ ਵਾਸੀ ਅਨਿਲ ਕਨੌਜੀਆ ਪੇਸ਼ੇ ਤੋਂ ਰਾਜਗੀਰ ਸੀ। ਉਸ ਦਾ ਵਿਆਹ 8 ਸਾਲ ਪਹਿਲਾਂ ਵੰਦਨਾ ਕਨੌਜੀਆ ਨਾਲ ਹੋਇਆ ਸੀ। ਉਸ ਦੇ 2 ਬੱਚੇ ਵੀ ਹਨ।

ਇਹ ਵੀ ਪੜ੍ਹੋ : ਪੇਂਟ ਫੈਕਟਰੀ 'ਚ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ, ਤਸਵੀਰਾਂ 'ਚ ਦੇਖੋ ਭਿਆਨਕ ਮੰਜਰ

ਉਨ੍ਹਾਂ ਦੱਸਿਆ ਕਿ ਅਨਿਲ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਨੌਜਵਾਨ ਨਾਲ ਨਾਜਾਇਜ਼ ਸੰਬੰਧ ਹਨ ਅਤੇ ਦੋਹਾਂ 'ਚ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਸੀ। ਐੱਸ.ਪੀ. ਨੇ ਦੱਸਿਆ ਕਿ ਅੱਜ ਸਵੇਰੇ ਵਿਵਾਦ ਤੋਂ ਬਾਅਦ ਅਨਿਲ ਨੇ ਵੰਦਨਾ ਦਾ ਤੇਜ਼ਧਾਰ ਹਥਿਆਰ ਨਾਲ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਅਨਿਲ ਇਕ ਹੱਥ 'ਚ ਵੰਦਨਾ ਦਾ ਵੱਢਿਆ ਸਿਰ ਅਤੇ ਦੂਜੇ ਹੱਥ 'ਚ ਤੇਜ਼ਧਾਰ ਹਥਿਆਰ ਲੈ ਕੇ ਇਸਰੌਲੀ ਚੌਕੀ ਜਾ ਰਿਹਾ ਸੀ, ਉਸੇ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਡੀਸ਼ਨਲ ਪੁਲਸ ਸੁਪਰਡੈਂਟ ਚਿਰੰਜੀਵੀ ਨਾਥ ਸਿਨਹਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News