ਪਤੀ-ਪਤਨੀ ਦੀ ਲਾਸ਼ ਨਦੀ ''ਚੋਂ ਹੋਈ ਬਰਾਮਦ
Monday, Oct 30, 2017 - 04:58 PM (IST)
ਧਮਤਰੀ— ਇਕ ਦਿਨ ਪਹਿਲੇ ਰਾਸ਼ਣ ਖਰੀਦਣ ਨਿਕਲੇ ਪਤੀ-ਪਤਨੀ ਦੀ ਲਾਸ਼ ਸੋਂਡੂਰ ਨਦੀ 'ਚ ਮਿਲੀ ਹੈ। ਦੋਹਾਂ ਦੀ ਲਾਸ਼ਾਂ ਫੁਲ ਚੁੱਕੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਰਾਸ਼ਣ ਖਰੀਦ ਕੇ ਵਾਪਸ ਆਉਂਦੇ ਸਮੇਂ ਪੈਰ ਫਿਸਲਣ ਨਾਲ ਇਹ ਹਾਦਸਾ ਹੋਇਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਬੋਰਈ ਥਾਣਾ ਇਲਾਕੇ ਦੇ ਰਹਿਣ ਵਾਲੇ 40 ਸਾਲਾ ਬਿਸਊ ਰਾਮ ਕੁਮਾਰ ਅਤੇ ਇਨ੍ਹਾਂ ਦੀ 36 ਸਾਲਾ ਪਤਨੀ ਵੈਸ਼ਾਖਿਨ ਬਾਈ ਘਰ ਦਾ ਰਾਸ਼ਣਾ ਖਰੀਦਣ ਲਈ ਸ਼ਨੀਵਾਰ ਦੀ ਸ਼ਾਮ ਇੱਕਠੇ ਨਿਕਲੇ ਸੀ। ਦੋਹੇਂ ਸੋਂਡੂਰ ਨਦੀ ਕਿਨਾਰੇ ਤੋਂ ਆ ਰਹੇ ਸੀ। ਪੁਲਸ ਮੁਤਾਬਕ ਵੈਸ਼ਾਖਿਨ ਬਾਈ ਦਾ ਪੈਰ ਫਿਸਲ ਗਿਆ ਅਤੇ ਉਹ ਨਦੀ 'ਚ ਵਹਿਣ ਲੱਗੀ। ਪਤਨੀ ਨੂੰ ਬਚਾਉਣ ਲਈ ਪਤੀ ਨੇ ਛਾਲ ਮਾਰ ਦਿੱਤੀ। ਦੋਹਾਂ ਦੀ ਲਾਸ਼ਾਂ ਐਤਵਾਰ ਸ਼ਾਮ ਨੂੰ ਮਿਲੀਆਂ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
