ਸੌਤੇਲੀ ਧੀ ਨਾਲ ਅੱਜ ਫਿਰ ਬਲਾਤਕਾਰ ਕਰਨ ਲਈ ਬੁੱਕ ਕੀਤਾ ਹੋਟਲ ਵਿੱਚ ਕਮਰਾ...

07/18/2017 8:46:31 AM

ਫਤੇਹਾਬਾਦ — ਫਤੇਹਾਬਾਦ 'ਚ ਇਕ ਲੜਕੀ ਨਾਲ ਉਸਦਾ ਸੌਤੇਲਾ ਪਿਤਾ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਖੁਦ ਮਹਿਲਾ ਪੁਲਸ ਨੂੰ ਫੋਨ ਕਰਕੇ ਮਦਦ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਤਾਂ ਦੋਸ਼ੀ ਪਿਤਾ ਨੇ ਪਪੀਹਾ ਟੂਰਿਸਟ ਕੰਪਲੈਕਸ(ਹੋਟਲ)  ਵਿੱਚ ਕਮਰਾ ਬੁੱਕ ਕੀਤਾ ਹੋਇਆ ਸੀ। ਪੁਲਸ ਨੇ ਦੋਸ਼ੀ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕਰ ਲਿਆ।
ਮਹਿਲਾ ਥਾਣਾ ਐਸ.ਐਚ.ਓ ਬਿਮਲਾ ਦੇਵੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਸ ਹੈਲਪਲਾਈਨ 'ਤੇ ਲੜਕੀ ਨੇ ਫੋਨ ਕੀਤਾ ਅਤੇ ਆਪਬੀਤੀ ਦੱਸਦੇ ਹੋਏ ਕਿਹਾ ਕਿ ਉਸਦਾ ਸੌਤੇਲਾ ਪਿਤਾ ਉਸ ਨਾਲ ਗੰਦਾ ਕੰਮ ਕਰ ਰਿਹਾ ਹੈ ਉਸਦੀ ਇੱਜ਼ਤ ਬਚਾ ਲਓ।
ਸੂਚਨਾ ਮਿਲਦੇ ਹੀ ਪੁਲਸ ਹਰਕਤ 'ਚ ਆਈ ਅਤੇ ਲੜਕੀ ਦੇ ਦੱਸੇ ਗਏ ਪਤੇ 'ਤੇ ਪਹੁੰਚ ਗਈ। ਆਦਮਪੁਰ ਨਿਵਾਸੀ ਦੋਸ਼ੀ ਸੌਤੇਲੇ ਪਿਤਾ ਨੇ ਇਕ ਕਮਰਾ ਬੁੱਕ ਕਰਕੇ ਰੱਖਿਆ ਹੋਇਆ ਸੀ ਅਤੇ ਕਮਰੇ ਵਿੱਚ ਆਪਣੀ ਬੇਟੀ ਨਾਲ ਗੰਦੀ ਹਰਕਤ ਕਰ ਰਿਹਾ ਸੀ।
ਪੁਲਸ ਨੇ ਦੋਸ਼ੀ ਨੂੰ ਇਤਰਾਜ਼ਯੋਗ ਹਾਲਤ 'ਚ ਫੜ ਲਿਆ। 

PunjabKesari
ਜਾਣਕਾਰੀ ਅਨੁਸਾਰ ਦੋਸ਼ੀ ਦੋਵੇਂ ਪੈਰਾਂ ਤੋਂ ਅਪਾਹਜ ਹੈ। ਦੋਸ਼ੀ ਨੇ ਲੜਕੀ ਦੀ ਮਾਂ ਨਾਲ ਦੂਸਰਾ ਵਿਆਹ ਕੀਤਾ ਸੀ। ਉਹ ਆਦਮਪੁਰ ਵਿੱਚ ਹੀ ਇਕ ਪ੍ਰਾਇਵੇਟ ਸਕੂਲ ਚਲਾਉਂਦਾ ਹੈ ਅਤੇ ਉਸੇ ਸਕੂਲ ਵਿੱਚ ਬੱਚਿਆਂ ਨੂੰ ਕੰਪਿਊਟਰ ਸਿਖਾਉਂਦੀ ਹੈ।
ਲੜਕੀ ਨੇ ਦੱਸਿਆ ਕਿ ਉਸਦਾ ਸੌਤੇਲਾ ਪਿਓ ਉਸਦੇ ਪਿੱਛਲੇ 3 ਮਹੀਨਿਆਂ ਤੋਂ ਗੰਦਾ ਕੰਮ ਕਰ ਰਿਹਾ ਹੈ ਅਤੇ ਇਸ ਹੋਟਲ ਵਿੱਚ ਤੀਸਰੀ ਵਾਰ ਲੈ ਕੇ ਆਇਆ ਹੈ।
ਆਖਿਰ ਤੰਗ ਆ ਕੇ ਉਸਨੇ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਸ ਸਾਦੇ ਕੱਪੜਿਆਂ ਹੋਟਲ ਪਹੁੰਚ ਕੇ ਦੋਸ਼ੀ ਨੂੰ ਇਤਰਾਜ਼ ਯੋਗ ਹਾਲਤ 'ਚ ਕਾਬੂ ਕਰ ਲਿਆ।
ਜ਼ਿਕਰਯੋਗ ਹੈ ਕਿ ਸਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹ ਹੋਟਲ ਬੰਦ ਹੋ ਚੁੱਕਾ ਹੈ ਅਤੇ ਇਥੇ ਸਿਰਫ ਕਰਮਚਾਰੀ ਹੀ ਆਉਂਦੇ ਹਨ।
ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


Related News