ਕੇਰਲ: ਘਰ ਦੇ ਅਹਾਤੇ 'ਚੋਂ ਸ਼ੱਕੀ ਹਾਲਾਤ 'ਚ ਬਰਾਮਦ ਔਰਤ ਦੀ ਲਾਸ਼, ਪੁਲਸ ਕਰ ਰਹੀ ਜਾਂਚ

Monday, Sep 14, 2026 - 12:20 PM (IST)

ਕੇਰਲ: ਘਰ ਦੇ ਅਹਾਤੇ 'ਚੋਂ ਸ਼ੱਕੀ ਹਾਲਾਤ 'ਚ ਬਰਾਮਦ ਔਰਤ ਦੀ ਲਾਸ਼, ਪੁਲਸ ਕਰ ਰਹੀ ਜਾਂਚ

ਕੋਚੀ : ਕੇਰਲ ਦੇ ਕੋਚੀ ਨੇੜੇ ਪੇਰੂਬਾਵੂਰ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਘਰ ਦੇ ਅਹਾਤੇ ਵਿਚੋਂ ਇਕ 63 ਸਾਲਾ ਔਰਤ ਦੀ ਸੜੀ ਹੋਈ ਲਾਸ਼ ਬਰਾਮਦ ਹੋਈ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਨਿਰਮਲਾ ਭਾਈ ਵਜੋਂ ਹੋਈ ਹੈ, ਜੋ ਪੇਰੂੰਬਾਵੂਰ ਦੇ ਪੋਪਪੰਨੀ ਰੋਡ ਦੀ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਕਿ ਨਿਰਮਲਾ ਨੂੰ ਆਖਰੀ ਵਾਰ ਐਤਵਾਰ ਰਾਤ ਨੂੰ ਉਸਦੇ ਪਰਿਵਾਰ ਨੇ ਉਸ ਸਮੇਂ ਦੇਖਿਆ ਸੀ, ਜਦੋਂ ਉਹ ਸੌਂ ਰਹੀ ਸੀ।

ਇਹ ਵੀ ਪੜ੍ਹੋ : 'ਗਣਪਤੀ ਬੱਪਾ ਮੋਰੀਆ' ਦੇ ਜੈਕਾਰਿਆਂ ਨਾਲ ਗੂੰਜੀ ਮੁੰਬਈ; 11 ਦਿਨਾਂ ਗਣੇਸ਼ ਉਤਸਵ ਸ਼ੁਰੂ

ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਆਪਣੇ ਬੈੱਡਰੂਮ ਵਿੱਚ ਨਹੀਂ ਸੀ, ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਘਰ ਦੇ ਅਹਾਤੇ ਵਿੱਚ ਉਸਦੀ ਸੜੀ ਹੋਈ ਲਾਸ਼ ਮਿਲੀ, ਜਿਸ ਦੀ ਪੁਲਸ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੇ ਨੇੜੇ ਤੋਂ ਜਲਣਸ਼ੀਲ ਪਦਾਰਥ ਦੀ ਇੱਕ ਬੋਤਲ ਵੀ ਮਿਲੀ ਹੈ। ਪੇਰੂਮਬਵੂਰ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਔਰਤ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸਦਾ ਕਤਲ ਹੋਇਆ ਹੈ। ਸ਼ੁਰੂਆਤੀ ਜਾਂਚ ਵਿੱਚ ਘਰ ਵਿੱਚ ਕਿਸੇ ਦੇ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ। ਪੁਲਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਿਰਫ਼ 1 ਰੁਪਏ ਤੇ 5 ਕੱਪੜਿਆਂ 'ਚ ਹੋਵੇਗਾ ਵਿਆਹ ! ਬਰਾਤ 'ਚ ਜਾਣਗੇ 51 ਬੰਦੇ, ਮਹਾਪੰਚਾਇਤ ਨੇ ਸੁਣਾਇਆ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News