ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

Tuesday, Sep 22, 2026 - 01:02 AM (IST)

ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਜਲੰਧਰ (ਪੰਕਜ, ਕੁੰਦਨ) : ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਨੇੜੇ ਝੁੱਗੀਆਂ ਵਿੱਚੋਂ ਇੱਕ ਲਗਭਗ ਇੱਕ ਸਾਲ ਦੇ ਬੱਚੇ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਏ.ਸੀ.ਪੀ. ਹੈੱਡਕੁਆਰਟਰ ਜਲੰਧਰ ਕਰਨੈਲ ਸਿੰਘ (ਪੀ.ਪੀ.ਐਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਸਤੰਬਰ 2026 ਨੂੰ ਪੁਲਸ ਨੂੰ ਇਸ ਘਟਨਾ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਸੂਚਨਾ ਮਿਲਦੇ ਹੀ ਡਿਊਟੀ ਅਫਸਰ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੁੱਛਗਿੱਛ ਸ਼ੁਰੂ ਕੀਤੀ।

ਮੌਕੇ 'ਤੇ ਮੌਜੂਦ ਬੱਚੇ ਦੇ ਪਿਤਾ ਸ਼ੰਕਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਬੱਚਾ ਗੁੰਮ ਹੈ ਅਤੇ ਆਮ ਤੌਰ 'ਤੇ ਬੱਚਾ ਉਸ ਦੀ ਪਤਨੀ ਕੋਲ ਹੀ ਰਹਿੰਦਾ ਸੀ। ਜਦੋਂ ਪੁਲਸ ਵੱਲੋਂ ਬੱਚੇ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ, ਤਾਂ ਇਸੇ ਦੌਰਾਨ ਬੱਚੇ ਦੀ ਮਾਤਾ ਮਮਤਾ ਉੱਥੋਂ ਚਲੀ ਗਈ ਅਤੇ ਵਾਪਸ ਨਹੀਂ ਪਰਤੀ।

ਪਤਨੀ ਦੇ ਅਚਾਨਕ ਬਿਨਾਂ ਦੱਸੇ ਚਲੇ ਜਾਣ ਤੋਂ ਬਾਅਦ ਪਿਤਾ ਸ਼ੰਕਰ ਵੱਲੋਂ ਆਪਣੀ ਹੀ ਪਤਨੀ 'ਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਪੁਲਸ ਵੱਲੋਂ ਇਸ ਸਬੰਧੀ ਰੋਜ਼ਨਾਮਚੇ ਵਿੱਚ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Inder Prajapati

Content Editor

Related News