ਅਬੋਹਰ: ਘਰੋਂ ਕਿਸੇ ਨੂੰ ਦਵਾਈ ਦੇਣ ਗਿਆ ਡਾਕਟਰ ਸ਼ੱਕੀ ਹਾਲਾਤ ’ਚ ਲਾਪਤਾ

Monday, Sep 28, 2026 - 06:25 PM (IST)

ਅਬੋਹਰ: ਘਰੋਂ ਕਿਸੇ ਨੂੰ ਦਵਾਈ ਦੇਣ ਗਿਆ ਡਾਕਟਰ ਸ਼ੱਕੀ ਹਾਲਾਤ ’ਚ ਲਾਪਤਾ

ਅਬੋਹਰ(ਸ. ਹ.)–ਨੇੜਲੇ ਪਿੰਡ ਰਾਮਪੁਰਾ ਨਰਾਇਣਪੁਰਾ ਵਾਸੀ ਅਜੈ ਕੁਮਾਰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਡਾਕਟਰ ਬੀਤੀ ਰਾਤ ਇਕ ਮਰੀਜ਼ ਨੂੰ ਦਵਾਈ ਦੇਣ ਲਈ ਮੋਟਰਸਾਈਕਲ ’ਤੇ ਪਿੰਡ ਮਾਲਾਰਾਮਪੁਰਾ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਅੱਜ ਸਵੇਰੇ ਭਗਤਪੁਰਾ ਨੇੜੇ ਇਕ ਨਹਿਰ ਦੇ ਪੁਲ ’ਤੇ ਉਸ ਦਾ ਮੋਟਰਸਾਈਕਲ ਅਤੇ ਬੈਗ ਮਿਲਿਆ। ਜਾਣਕਾਰੀ ਅਨੁਸਾਰ ਰਾਮਪੁਰਾ ਵਾਸੀ ਅਜੈ ਕੁਮਾਰ ਪੁੱਤਰ ਸਤਪਾਲ ਆਰ. ਐੱਮ. ਪੀ. ਡਾਕਟਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੂੰ ਬੀਤੀ ਰਾਤ ਲੱਗਭਗ 10 ਵਜੇ ਮਲਾਰਾਮਪੁਰਾ ਪਿੰਡ ਵਿੱਚ ਕਿਸੇ ਦਾ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਉਸ ਨੂੰ ਦਵਾਈ ਲਿਆਉਣ ਲਈ ਕਿਹਾ, ਇਸ ਲਈ ਅਜੈ ਆਪਣੇ ਮੋਟਰਸਾਈਕਲ ’ਤੇ ਦਵਾਈ ਵਾਲਾ ਬੈਗ ਲੈ ਕੇ ਉੱਥੇ ਚਲਾ ਗਿਆ।

ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather

ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰਾਤ 11 ਵਜੇ ਦੇ ਕਰੀਬ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਨੂੰ ਲੱਗਭਗ ਇਕ ਘੰਟਾ ਲੱਗੇਗਾ ਅਤੇ ਉਹ ਘਰ ਵਾਪਸ ਆ ਜਾਵੇਗਾ। ਜਦੋਂ ਅਜੇ ਰਾਤ ਦੇ ਲੱਗਭਗ 1:30 ਵਜੇ ਤੱਕ ਘਰ ਨਹੀਂ ਪਹੁੰਚਿਆ, ਤਾਂ ਉਸ ਦੀ ਪਤਨੀ ਨੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਰ ਪਰਿਵਾਰ ਨੇ ਅਜੇ ਨੂੰ ਫੋਨ ਕੀਤਾ ਪਰ ਉਸ ਦਾ ਮੋਬਾਈਲ ਫੋਨ ਲਗਾਤਾਰ ਬੰਦ ਸੀ। ਪਰਿਵਾਰ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ।

ਇਹ ਵੀ ਪੜ੍ਹੋ- ਸ਼ਿਵ ਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਤ 'ਚ ਮੌਤ, ਘਰੋਂ ਮਿਲੀ ਖੂਨ ਨਾਲ ਲਥਪਥ ਲਾਸ਼

ਅੱਜ ਸਵੇਰੇ ਕਿਸੇ ਨੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਅਜੇ ਦਾ ਮੋਟਰਸਾਈਕਲ ਭਗਤਪੁਰਾ ਪਿੰਡ ਵਿਚੋਂ ਲੰਘਦੇ ਨਹਿਰ ਦੇ ਪੁਲ ਕੋਲ ਖੜ੍ਹਾ ਸੀ, ਜਿਸ ਦੇ ਕੋਲ ਇਕ ਬੈਗ ਪਿਆ ਸੀ। ਸੂਚਨਾ ਮਿਲਣ ’ਤੇ ਪਰਿਵਾਰ ਮੌਕੇ ’ਤੇ ਪਹੁੰਚ ਗਿਆ। ਸਥਿਤੀ ਸ਼ੱਕੀ ਹੋਣ ਕਰ ਕੇ ਉਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਅਜੇ ਦੀ ਭਾਲ ਸ਼ੁਰੂ ਕਰ ਦਿੱਤੀ। ਘਟਨਾ ਦੀ ਜਾਣਕਾਰੀ ਪੁਲਸ ਸਟੇਸ਼ਨ ’ਚ ਵੀ ਦਿੱਤੀ ਗਈ। ਪਰਿਵਾਰ ਦੇ ਅਨੁਸਾਰ ਅਜੇ ਦੋ ਭਰਾਵਾਂ ਵਿਚੋਂ ਛੋਟਾ ਹੈ ਅਤੇ ਉਸ ਦੀ ਇਕ ਛੇ ਸਾਲ ਦੀ ਧੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਮਰੀਕੀ ਰਾਜਦੂਤ ਸਰਜੀਓ ਗੋਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News