ਵ੍ਰਿੰਦਾਵਨ ਆਸ਼ਰਮ ''ਚ ਪ੍ਰੇਮਾਨੰਦ ਮਹਾਰਾਜ ਦੇ ਚੇਲੇ ਦੀ ਸ਼ੱਕੀ ਹਾਲਾਤ ''ਚ ਮੌਤ! ਜਾਂਚ ''ਚ ਜੁਟੀ ਪੁਲਸ

Saturday, Sep 26, 2026 - 06:08 PM (IST)

ਵ੍ਰਿੰਦਾਵਨ ਆਸ਼ਰਮ ''ਚ ਪ੍ਰੇਮਾਨੰਦ ਮਹਾਰਾਜ ਦੇ ਚੇਲੇ ਦੀ ਸ਼ੱਕੀ ਹਾਲਾਤ ''ਚ ਮੌਤ! ਜਾਂਚ ''ਚ ਜੁਟੀ ਪੁਲਸ

ਨੈਸ਼ਨਲ ਡੈਸਕ: ਮਥੁਰਾ ਦੇ ਵ੍ਰਿੰਦਾਵਨ ਵਿਚ ਵਰਾਹ ਘਾਟ ਮਾਰਗ 'ਤੇ ਸਥਿਤ ਗਊ ਕ੍ਰਿਪਾ ਕੁੰਜ ਆਸ਼ਰਮ ਵਿਚ ਸ਼ੁੱਕਰਵਾਰ ਸਵੇਰੇ ਸੰਤ ਪ੍ਰੇਮਾਨੰਦ ਮਹਾਰਾਜ ਦੇ ਇਕ ਚੇਲੇ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਬਲਪੁਰ ਦੇ ਰਹਿਣ ਵਾਲੇ 25 ਸਾਲਾ ਦੀਪਕ ਲੋਧੀ ਉਰਫ਼ ਰਸਿਕ ਦੁਲਾਰੀਸ਼ਰਨ ਵਜੋਂ ਹੋਈ ਹੈ।

ਪੁਲਸ ਅਨੁਸਾਰ, ਸ਼ੁੱਕਰਵਾਰ ਸਵੇਰੇ ਲਗਭਗ 10:30 ਵਜੇ ਦੀਪਕ ਆਸ਼ਰਮ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਸੜਕ 'ਤੇ ਜਾ ਡਿੱਗਿਆ। ਹੋਰ ਸਾਧਕ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਦੌਰਾਨ ਪੁਲਸ ਨੂੰ ਮ੍ਰਿਤਕ ਦੇ ਕਮਰੇ 'ਚੋਂ ਸਰੀਰ ਦਾ ਇਕ ਕੱਟਿਆ ਹੋਇਆ ਅੰਗ ਅਤੇ ਇਕ ਗ੍ਰਾਈਂਡਰ ਮਿਲਿਆ ਹੈ। ਫੋਰੈਂਸਿਕ ਟੀਮ ਨੇ ਗ੍ਰਾਈਂਡਰ ਨੂੰ ਕਬਜ਼ੇ ਵਿਚ ਲੈ ਕੇ ਉਸ ਤੋਂ ਫਿੰਗਰਪ੍ਰਿੰਟਸ ਲਏ ਹਨ।

ਦੱਸ ਦਈਏ ਕਿ ਦੀਪਕ ਸਾਲ 2025 ਵਿਚ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਗੁਰੂ ਧਾਰ ਕੇ ਵ੍ਰਿੰਦਾਬਨ ਆਇਆ ਸੀ ਅਤੇ ਆਸ਼ਰਮ ਵਿਚ ਬਿਜਲੀ ਨਾਲ ਸਬੰਧਤ ਕੰਮ ਦੇਖਦਾ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਆਸ਼ਰਮ 'ਚ ਰਹਿਣ ਵਾਲੇ 40-50 ਸਾਧਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਮੋਬਾਈਲ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


author

Anmol Tagra

Content Editor

Related News