ਦੁਨੀਆ ਦੇ ਕੁਝ ਹਿੱਸਿਆਂ 'ਚ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ, ਭਾਰਤ 'ਚ ਪਹਿਲਾ ਰੋਜ਼ਾ ਸ਼ੁੱਕਰਵਾਰ ਨੂੰ ਹੋਵੇਗਾ
Thursday, Mar 23, 2023 - 02:04 AM (IST)
ਦੁਬਈ : ਇਸਲਾਮ ਦਾ ਪਵਿੱਤਰ ਮਹੀਨਾ ਰਮਜ਼ਾਨ ਬੁੱਧਵਾਰ ਨੂੰ ਖਾੜੀ ਦੇਸ਼ਾਂ ਵਿੱਚ ਸ਼ੁਰੂ ਹੋ ਗਿਆ। ਰਮਜ਼ਾਨ ਇਸਲਾਮੀ ਕੈਲੰਡਰ ਦਾ 9ਵਾਂ ਮਹੀਨਾ ਹੈ। ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਇਕ ਮਹੀਨਾ ਰੋਜ਼ਾ (ਵਰਤ) ਰੱਖਦੇ ਹਨ। ਅਗਲੇ 30 ਦਿਨਾਂ ਤੱਕ ਮੁਸਲਿਮ ਭਾਈਚਾਰੇ ਦੇ ਮੈਂਬਰ ਸੂਰਜ ਚੜ੍ਹਨ ਤੋਂ ਸੂਰਜ ਛੁਪਣ ਤੱਕ ਕੁਝ ਨਹੀਂ ਖਾਂਦੇ ਅਤੇ ਅੱਲ੍ਹਾ ਦੀ ਇਬਾਦਤ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਂਦੇ ਹਨ।
ਇਹ ਵੀ ਪੜ੍ਹੋ : ਅਜਬ-ਗਜ਼ਬ : 90 ਸਾਲ ਦੀ ਉਮਰ ’ਚ ਪਹਿਲੀ ਵਾਰ ਬਣਿਆ ਪਿਓ ‘ਮਿਸਟਰ ਪਿਕਲ’
ਯੂਕ੍ਰੇਨ 'ਚ ਜੰਗ ਕਾਰਨ ਜ਼ਰੂਰੀ ਵਸਤਾਂ ਸਮੇਤ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆ ਵਿੱਚ 1.8 ਬਿਲੀਅਨ ਤੋਂ ਵੱਧ ਮੁਸਲਮਾਨ ਹਨ, ਜੋ ਵਿਸ਼ਵ ਦੀ ਕੁੱਲ ਆਬਾਦੀ ਦਾ ਇਕ ਚੌਥਾਈ ਹਿੱਸਾ ਹੈ।
ਇਹ ਵੀ ਪੜ੍ਹੋ : ਲੰਡਨ 'ਚ ਤਿਰੰਗੇ ਨੂੰ ਪਿਆਰ ਕਰਨ ਵਾਲੇ ਭਾਰਤੀ ਅੰਬੈਸੀ ਦੀ ਢਾਲ ਬਣ ਖ਼ਾਲਿਸਤਾਨੀਆਂ ਦੇ ਸਾਹਮਣੇ ਅੜੇ
ਰਮਜ਼ਾਨ ਦਾ ਮਹੱਤਵ
ਰਮਦਾਨ ਜਾਂ ਰਮਜ਼ਾਨ ਦਾ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਹ ਮਹੀਨਾ ਅਧਿਆਤਮਿਕ ਤੇ ਆਪਣੇ-ਆਪ ਨੂੰ ਅੱਲ੍ਹਾ ਨਾਲ ਜੋੜਨ ਦਾ ਮਹੀਨਾ ਹੈ। ਇਸ ਮਹੀਨੇ ਮੁਸਲਿਮ ਭਾਈਚਾਰੇ ਦੇ ਲੋਕ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦੇ ਹਨ। ਇਸ ਤੋਂ ਬਾਅਦ ਨਮਾਜ਼ ਅਦਾ ਕਰਕੇ ਸੇਹਰੀ ਖਾਂਦੇ ਹਨ। ਵਰਤ ਰੱਖਣ ਵਾਲੇ ਲੋਕ ਸ਼ਾਮ ਨੂੰ ਸੇਹਰੀ ਤੋਂ ਬਾਅਦ ਸੂਰਜ ਡੁੱਬਣ ਤੋਂ ਬਾਅਦ ਹੀ ਭੋਜਨ ਕਰਕੇ ਆਪਣਾ ਵਰਤ ਤੋੜਦੇ ਹਨ। ਇਸ ਸ਼ਾਮ ਦੇ ਖਾਣੇ ਨੂੰ ਇਫਤਾਰ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਕੌਮੀ ਸ਼ਹੀਦ ਨੂੰ ਸਿਜਦਾ
ਭਾਰਤ 'ਚ ਨਹੀਂ ਦਿਸਿਆ ਰਮਜ਼ਾਨ ਦਾ ਚੰਦ, ਸ਼ੁੱਕਰਵਾਰ ਨੂੰ ਹੋਵੇਗਾ ਪਹਿਲਾ ਰੋਜ਼ਾ
ਨਵੀਂ ਦਿੱਲੀ (ਭਾਸ਼ਾ) : ਬੁੱਧਵਾਰ ਨੂੰ ਦਿੱਲੀ ਸਮੇਤ ਦੇਸ਼ ਦੇ ਕਿਸੇ ਵੀ ਹਿੱਸੇ 'ਚ ਰਮਜ਼ਾਨ ਮਹੀਨੇ ਦਾ ਚੰਦ ਨਜ਼ਰ ਨਹੀਂ ਆਇਆ ਤੇ ਪਹਿਲਾ ਰੋਜ਼ਾ 24 ਮਾਰਚ ਸ਼ੁੱਕਰਵਾਰ ਨੂੰ ਹੋਵੇਗਾ। ਫਤਿਹਪੁਰੀ ਮਸਜਿਦ, ਚਾਂਦਨੀ ਚੌਕ ਦੇ ਸ਼ਾਹੀ ਇਮਾਮ ਮੌਲਾਨਾ ਮੁਫਤੀ ਮੁਕਰਰਮ ਅਹਿਮਦ ਨੇ ਕਿਹਾ ਕਿ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਤੇਲੰਗਾਨਾ ਸਮੇਤ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਰਮਜ਼ਾਨ ਦਾ ਚੰਦ ਨਜ਼ਰ ਆਉਣ ਦੀ ਕੋਈ ਖ਼ਬਰ ਨਹੀਂ ਹੈ, ਇਸ ਲਈ ਐਲਾਨ ਕੀਤਾ ਜਾਂਦਾ ਹੈ ਕਿ ਪਹਿਲਾ ਰੋਜ਼ਾ 24 ਮਾਰਚ ਸ਼ੁੱਕਰਵਾਰ ਨੂੰ ਹੋਵੇਗਾ। ਇਸਲਾਮ ਵਿੱਚ ਇਕ ਮਹੀਨਾ 29 ਜਾਂ 30 ਦਿਨਾਂ ਦਾ ਹੁੰਦਾ ਹੈ। ਇਕ ਮਹੀਨੇ ਵਿੱਚ ਦਿਨਾਂ ਦੀ ਗਿਣਤੀ ਚੰਦਰਮਾ ਦੇ ਦਿਸਣ 'ਤੇ ਨਿਰਭਰ ਕਰਦੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।