ਹਾਕੀ ਵਿਸ਼ਵ ਕੱਪ 2023 ਦਾ ਹੋਇਆ ਸ਼ਾਨਦਾਰ ਆਗਾਜ਼, ਬਾਲੀਵੁੱਡ ਸਿਤਾਰਿਆਂ ਨੇ ਬੰਨ੍ਹਿਆ ਸਮਾਂ (ਤਸਵੀਰਾਂ)
Wednesday, Jan 11, 2023 - 11:48 PM (IST)
ਕਟਕ (ਯੂ.ਐੱਨ.ਆਈ.)– ਓਡਿਸ਼ਾ ਦੇ ਲੋਕਾਂ ਨੇ ਇੱਥੇ ਆਯੋਜਿਤ ਉਦਘਾਟਨੀ ਸਮਾਰੋਹ ਵਿਚ ‘ਹਾਕੀ ਹੈ ਦਿਲ ਮੇਰਾ’ ਦੀ ਧੁਨ ’ਤੇ ਨੱਚਦੇ ਹੋਏ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2023 ਭੁਵਨੇਸ਼ਵਰ-ਰਾਓਰਕੇਲਾ ਦਾ ਆਗਾਜ਼ ਕੀਤਾ। ਬਾਰਾਬਾਤੀ ਸਟੇਡੀਅਮ ਵਿਚ ਆਯੋਜਿਤ ਰੰਗਾਰੰਗ ਪ੍ਰੋਗਰਾਮ ਵਿਚ ਮੇਜ਼ਬਾਨ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ ਮੁਖੀ ਤੈਯਬ ਇਕਰਾਮ ਤੇ ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ ਹਾਜ਼ਰ ਰਹੇ।
ਇਹ ਖ਼ਬਰ ਵੀ ਪੜ੍ਹੋ - ਹੁਣ ਆਂਧਰਾ ਪ੍ਰਦੇਸ਼ 'ਚ ਵੰਦੇ ਭਾਰਤ ਟ੍ਰੇਨ 'ਤੇ ਪਥਰਾਅ, PM ਮੋਦੀ ਨੇ 19 ਜਨਵਰੀ ਨੂੰ ਦਿਖਾਉਣੀ ਹੈ ਹਰੀ ਝੰਡੀ
ਪੁਰਸ਼ ਹਾਕੀ ਦੇ ਸਭ ਤੋਂ ਵੱਡੇ ਮੰਚ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਗੁਰੂ ਅਰੁਣਾ ਮੋਹੰਤੀ ਦੀ ਅਗਵਾਈ ਵਿਚ ਸ਼ਾਨਦਾਰ ਪ੍ਰੋਗਰਾਮ ਦੇ ਨਾਲ ਹੋਈ। ਇਸ ਦੌਰਾਨ ਪ੍ਰਿੰਸ ਡਾਂਸ ਗਰੁੱਪ ਨੇ ਵੀ ਆਪਣੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਮੰਤਰਮੁਗਧ ਕੀਤਾ। ਪ੍ਰੋਗਰਾਮ ਵਿਚ ਫਿਲਮ ਅਭਿਨੇਤਰੀ ਦਿਸ਼ਾ ਪਾਟਨੀ ਤੇ ਕਈ ਸੰਸਕ੍ਰਿਤਿਕ ਡਾਂਸਰਾਂ ਨੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸੰਗੀਤਕਾਰ ਪ੍ਰੀਤਮ ਨੇ ਗਾਇਕ ਬੇਨੀ ਦਿਆਲ, ਨੀਤੀ ਮੋਹਨ, ਸਮ੍ਰਿਤੀ ਮਿਸ਼ਰਾ ਤੇ ਰਿਤੂਰਾਜ ਮੋਹੰਤੀ ਦੇ ਨਾਲ ਮਿਲ ਕੇ ਆਪਣਾ ਗੀਤ ‘ਹਾਕੀ ਹੈ ਦਿਲ ਮੇਰਾ’ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੀਤਮ ਦਾ ਇਹ ਗੀਤ ਪੁਰਸ਼ ਹਾਕੀ ਵਿਸ਼ਵ ਕੱਪ 2023 ਦਾ ‘ਥੀਮ ਸੌਂਗ’ ਹੈ।
ਇਹ ਖ਼ਬਰ ਵੀ ਪੜ੍ਹੋ - PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਹਦਾਇਤਾਂ ਜਾਰੀ, ਕੋਵਿਡ-19 ਬਾਰੇ ਕਹੀ ਇਹ ਗੱਲ
ਮੁੱਖ ਮੰਤਰੀ ਪਟਨਾਇਕ ਨੇ ਥੀਮ ਸੌਂਗ ਤੇ ਸ਼ੁਭੰਮਕਰ ‘ਓਲੀ’ ਦੇ ਪੇਸ਼ ਹੋਣ ਤੋਂ ਬਾਅਦ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਦੇ ਓਡਿਸ਼ਾ ਪਰਤਣ ’ਤੇ ਖੁਸ਼ੀ ਜ਼ਾਹਿਰ ਕੀਤੀ ਤੇ ਟੂਰਨਾਮੈਂਟ ਨੂੰ ਅਧਿਕਾਰਤ ਤੌਰ ’ਤੇ ਸ਼ੁਰੂ ਕੀਤਾ। ਇਸ ਤੋਂ ਬਾਅਦ ਕੋਰੀਆਈ ਬੈਂਡ ‘ਬਲੈਕ ਸਵਾਨ’ ਪ੍ਰੋਗਰਾਮ ਵਿਚ ਮੌਜੂਦ ਨੌਜਵਾਨਾਂ ਦਾ ਇੰਤਜ਼ਾਰ ਖਤਮ ਕਰਦੇ ਹੋਏ ਮੰਚ ’ਤੇ ਹਾਜ਼ਰ ਹੋਇਆ। ਬਲੈਕ ਸਵਾਨ ਨੇ ਆਪਣੀ ਪੇਸ਼ਕਾਰੀ ਨਾਲ ਕਟਕ ਨੂੰ ਕੁਝ-ਕੁਝ ਸਿਓਲ ਦੇ ਰੰਗ ਵਿਚ ਰੰਗ ਦਿੱਤਾ। ਊਰਜਾ ਨਾਲ ਭਰਪੂਰ ਫਿਲਮ ਅਭਿਨੇਤਾ ਰਣਵੀਰ ਸਿੰਘ ਨੇ ਆਪਣੇ ਅੰਦਾਜ਼ ਵਿਚ ਹਿੰਦੋਸਤਾਨ ਨੂੰ ‘ਅਸਲੀ ਹਾਕੀ ਨਾਲ ਮਿਲਾਇਆ।’ ਉਸ ਨੇ ਆਪਣੇ ਗੀਤਾਂ ਤੇ ਡਾਂਸ ਨਾਲ ਸਾਰਿਆਂ ਨੂੰ ਮੰਤਰਮੁਗਧ ਕਰਦੇ ਹੋਏ ਉਦਘਾਟਨੀ ਸਮਾਰੋਹ ਦੀ ਸ਼ਾਮ ਦੀ ਸਮਾਪਤੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ
ਇਸ ਤੋਂ ਪਹਿਲਾਂ ਐੱਫ. ਆਈ. ਐੱਚ. ਮੁਖੀ ਇਕਰਾਮ ਨੇ ਵਿਸ਼ਵ ਕੱਪ ਦੇ ਲਈ ਦੁਨੀਆ ਦੀਆਂ ਸਰਵਸ੍ਰੇਸ਼ਠ ਟੀਮਾਂ ਦੀ ਮੇਜ਼ਬਾਨੀ ਕਰਨ ਲਈ ਭਾਰਤ ਨੂੰ ਧੰਨਵਾਦ ਦਿੱਤਾ। ਇਕਰਾਮ ਨੇ ਕਿਹਾ ਦੁਨੀਆ ਓਡਿਸ਼ਾ ਨੂੰ ਸੰਸਕ੍ਰਿਤੀ ਤੇ ਪਰੰਪਰਾ ਦੀ ਮਾਤਰਭੂਮੀ ਦੇ ਰੂਪ ਵਿਚ ਜਾਣਦੀ ਹੈ ਪਰ ਇਹ ਹਾਕੀ ਦੀ ਮਾਤਰਭੂਮੀ ਵੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ ਮਾਨ ਸਰਕਾਰ, ਸਵਾ ਤਿੰਨ ਕਰੋੜ ਰੁਪਏ ਜਾਰੀ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਇਹ ਸ਼ਾਨਦਾਰ ਪਲ ਹੈ ਤੇ ਹਰ ਭਾਰਤੀ ਇਸ ਨੂੰ ਦੇਖਣ ਲਈ ਉਤਸ਼ਾਹਿਤ ਹੈ। ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਸਾਰਿਆਂ ਲਈ ਮੁਸ਼ਕਿਲ ਸਮਾਂ ਸੀ ਪਰ ਭਾਰਤ ਸਰਕਾਰ ਨੇ ਇਸ ਦੌਰਾਨ ਖਿਡਾਰੀਆਂ ਦੀ ਟ੍ਰੇਨਿੰਗ ਲਈ ਸਹੂਲਤਾਂ ਉਪਲੱਬਧ ਕਰਵਾਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।