ਹਿੰਦੂ ਧਰਮ ਹੀ ਅਸਲ ’ਚ ਮਨੁੱਖੀ ਧਰਮ ਹੈ, ਹਿੰਦੂ ਦੁਨੀਆ ’ਚ ਸਭ ਤੋਂ ਵੱਧ ਉਦਾਰ : ਮੋਹਨ ਭਾਗਵਤ

Tuesday, Sep 17, 2024 - 10:50 AM (IST)

ਹਿੰਦੂ ਧਰਮ ਹੀ ਅਸਲ ’ਚ ਮਨੁੱਖੀ ਧਰਮ ਹੈ, ਹਿੰਦੂ ਦੁਨੀਆ ’ਚ ਸਭ ਤੋਂ ਵੱਧ ਉਦਾਰ : ਮੋਹਨ ਭਾਗਵਤ

ਨਵੀਂ ਦਿੱਲੀ : ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਹਿੰਦੂ ਧਰਮ ਨੂੰ ਸਾਰਿਆਂ ਦੀ ਭਲਾਈ ਲਈ ਕਾਮਨਾ ਕਰਨ ਵਾਲਾ ਵਿਸ਼ਵ ਧਰਮ ਦੱਸਿਆ ਹੈ। ਰਾਜਸਥਾਨ ਦੇ ਅਲਵਰ ’ਚ ਇੰਦਰਾ ਗਾਂਧੀ ਖੇਡ ਮੈਦਾਨ ’ਚ ਸਵੈਮਸੇਵਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਧਰਮ ਹੀ ਮਨੁੱਖੀ ਧਰਮ ਹੈ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਸਾਰਿਆਂ ਨੇ ਆਪਣੇ ਰਾਸ਼ਟਰ ਦਾ ਸਮਰਥਨ ਕਰਨਾ ਹੈ। ਹਿੰਦੂ ਧਰਮ ਦੀ ਪ੍ਰਾਰਥਨਾ ’ਚ ਹੀ ਕਿਹਾ ਗਿਆ ਹੈ ਕਿ ਇਹ ਹਿੰਦੂ ਰਾਸ਼ਟਰ ਹੈ, ਕਿਉਂਕਿ ਇਸ ਲਈ ਹਿੰਦੂ ਸਮਾਜ ਜਵਾਬਦੇਹ ਹੈ। ਹਿੰਦੂ ਸਮਾਜ ਦੇਸ਼ ਦਾ ਕਰਤਾ-ਧਰਤਾ ਹੈ। ਜੇਕਰ ਦੇਸ਼ ’ਚ ਕੁੱਝ ਗਲਤ ਹੁੰਦਾ ਹੈ ਤਾਂ ਇਸਦਾ ਅਸਰ ਹਿੰਦੂ ਸਮਾਜ ਉੱਤੇ ਪੈਂਦਾ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ: ਅੱਜ ਹੋਵੇਗਾ ਦਿੱਲੀ ਦੇ ਨਵੇਂ CM ਦੇ ਨਾਂ ਦਾ ਐਲਾਨ

ਓਧਰ, ਜੇਕਰ ਦੇਸ਼ ’ਚ ਕੁਝ ਚੰਗਾ ਹੁੰਦਾ ਹੈ ਤਾਂ ਇਸ ਨਾਲ ਹਿੰਦੂਆਂ ਦਾ ਮਾਣ ਵਧਦਾ ਹੈ। ਸੰਘ ਮੁਖੀ ਨੇ ਕਿਹਾ ਕਿ ਜਿਸ ਨੂੰ ਆਮਤੌਰ ’ਤੇ ਹਿੰਦੂ ਧਰਮ ਕਿਹਾ ਜਾਂਦਾ ਹੈ ਉਹ ਇਕ ਵਿਸ਼ਵ-ਵਿਆਪੀ ਮਨੁੱਖੀ ਧਰਮ ਹੈ। ਹਿੰਦੂ ਸਭ ਦੀ ਭਲਾਈ ਚਾਹੁੰਦਾ ਹੈ। ਹਿੰਦੂ ਹੋਣ ਦਾ ਮਤਲਬ ਹੈ ਦੁਨੀਆ ਦਾ ਸਭ ਤੋਂ ਉਦਾਰ ਵਿਅਕਤੀ ਹੋਣਾ, ਜੋ ਸਾਰਿਆਂ ਨੂੰ ਗਲੇ ਲਗਾਉਂਦਾ ਹੈ, ਸਾਰਿਆਂ ਪ੍ਰਤੀ ਸਦਭਾਵਨਾ ਦਰਸਾਉਂਦਾ ਹੈ ਅਤੇ ਉਸਨੂੰ ਇਹ ਸੰਸਕਾਰ ਵੱਡੇ-ਵਡੇਰਿਆਂ ਤੋਂ ਮਿਲੇ ਹਨ। ਹਿੰਦੂ ਧਰਮ ’ਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਜੀਵਨ ’ਚ ਪ੍ਰਾਪਤ ਕੀਤੀ ਸਿੱਖਿਆ ਰਾਹੀਂ ਸਮਾਜ ’ਚ ਗਿਆਨ ਵੰਡਦਾ ਹੈ। ਉਹ ਇਸ ਸਿੱਖਿਆ ਦੀ ਦੁਰਵਰਤੋਂ ਨਹੀਂ ਕਰਦਾ।

ਇਹ ਵੀ ਪੜ੍ਹੋ ਸੁੱਖਣਾ ਪੂਰੀ ਹੋਣ 'ਤੇ ਕਿਸਾਨ ਨੇ ਨੋਟਾਂ ਨਾਲ ਤੋਲਿਆ ਆਪਣਾ ਪੁੱਤ, ਮੰਦਰ ਨੂੰ ਦਾਨ ਕਰ ਦਿੱਤੇ ਸਾਰੇ ਪੈਸੇ

ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰ ਨੂੰ ਅਤਿਅੰਤ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਕੰਮ ਮਿਹਨਤ ਨਾਲ ਕਰਨ ਦੀ ਲੋੜ ਹੈ ਅਤੇ ਸਾਨੂੰ ਸਮਰੱਥ ਬਣਨਾ ਪਵੇਗਾ, ਜਿਸ ਲਈ ਸਮੁੱਚੇ ਸਮਾਜ ਨੂੰ ਸਮਰੱਥ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਨੂੰ ਅਸੀਂ ਹਿੰਦੂ ਧਰਮ ਕਹਿੰਦੇ ਹਾਂ, ਉਹ ਅਸਲ ’ਚ ਮਨੁੱਖੀ ਧਰਮ, ਵਿਸ਼ਵ ਧਰਮ ਹੈ ਅਤੇ ਇਹ ਸਭ ਦੀ ਭਲਾਈ ਦੀ ਕਾਮਨਾ ਲੈ ਕੇ ਚੱਲਦਾ ਹੈ। ਹਿੰਦੂ ਦਾ ਅਰਥ ਹੈ ਦੁਨੀਆ ਦਾ ਸਭ ਤੋਂ ਉਦਾਰ ਮਨੁੱਖ, ਜੋ ਸਭ ਕੁਝ ਪ੍ਰਵਾਨ ਕਰਦਾ ਹੈ, ਸਾਰਿਆਂ ਦੇ ਪ੍ਰਤੀ ਸਦਭਾਵਨਾ ਰੱਖਦਾ ਹੈ। ਉਹ ਸ਼ਕਤੀਸ਼ਾਲੀ ਵੱਡੇ-ਵਡੇਰਿਆਂ ਦੇ ਵੰਸ਼ਜ ਹੈ, ਜੋ ਵਿੱਦਿਆ ਦੀ ਵਰਤੋਂ ਵਿਵਾਦ ਪੈਦਾ ਕਰਨ ਲਈ ਨਹੀਂ ਕਰਦਾ, ਗਿਆਨ ਦੇਣ ਲਈ ਕਰਦਾ ਹੈ।

ਇਹ ਵੀ ਪੜ੍ਹੋ 200 ਰੁਪਏ ਦੇ ਨਿਵੇਸ਼ ਨੇ 4 ਮਹੀਨਿਆਂ 'ਚ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਜਾਣੋ ਕਿਹੜਾ ਹੈ ਕਾਰੋਬਾਰ?

ਆਰ.ਐੱਸ.ਐੱਸ. ਮੁਖੀ ਨੇ ਕਿਹਾ ਕਿ ਰਾਸ਼ਟਰ ਦਾ ਵਿਕਾਸ ਯਕੀਨੀ ਬਣਾਉਣ ਦੇ ਲਈ ਹਿੰਦੂ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਸੰਘ ਦੇ ਸਵੈਮਸੇਵਕਾਂ ਨੂੰ ਪੰਜ ਵੱਡੇ ਸਿਧਾਂਤਾਂ ਦਾ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਇਹ ਪੰਜ ਸਿਧਾਂਤ ਵਾਤਾਵਰਨ, ਸਮਾਜਿਕ ਸਦਭਾਵ, ਪਰਿਵਾਰਕ ਕਦਰਾਂ-ਕੀਮਤਾਂ, ਨਾਗਰਿਕ ਅਨੁਸ਼ਾਸਨ ਅਤੇ ਸਵੈ-ਜਾਗਰੂਕਤਾ ਹਨ। ਭਾਗਵਤ ਨੇ ਪਰਿਵਾਰਕ ਕਦਰਾਂ-ਕੀਮਤਾਂ ਦੇ ਡਿੱਗਦੇ ਪੱਧਰ ’ਤੇ ਵੀ ਚਿੰਤਾ ਪ੍ਰਗਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ਦੀ ਹੋ ਰਹੀ ਦੁਰਵਰਤੋਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਇਸ ਕਾਰਨ ਨੌਜਵਾਨ ਪੀੜ੍ਹੀ ਰਵਾਇਤੀ ਕਦਰਾਂ-ਕੀਮਤਾਂ ਨਾਲ ਨਾਤਾ ਗੁਆ ਰਹੀ ਹੈ। ਸੰਘ ਮੁਖੀ ਨੇ ਧਾਰਮਿਕ ਸਰਗਰਮੀਆਂ ਅਤੇ ਪਰਿਵਾਰ ਦੇ ਮਹੱਤਵ ਨੂੰ ਬਣਾਈ ਰੱਖਣ ਲਈ ਕਿਹਾ ਕਿ ਹਫ਼ਤੇ ਵਿਚ ਇਕ ਵਾਰ ਸਾਰਿਆਂ ਨੂੰ ਇਕੱਠਿਆਂ ਭੋਜਨ ਜ਼ਰੂਰੂ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News