ਹਿੰਦੂ ਵਿਦਿਆਰਥਣਾਂ ਨੂੰ ਬੁਰਕਾ ਪਵਾ ਕੇ ਕਰਵਾਇਆ ਡਾਂਸ ! ਵੀਡੀਓ ਵਾਇਰਲ ਹੋਣ ਮਗਰੋਂ UP ''ਚ ਹੋਇਆ ਬਵਾਲ

Monday, Aug 17, 2026 - 11:56 AM (IST)

ਹਿੰਦੂ ਵਿਦਿਆਰਥਣਾਂ ਨੂੰ ਬੁਰਕਾ ਪਵਾ ਕੇ ਕਰਵਾਇਆ ਡਾਂਸ ! ਵੀਡੀਓ ਵਾਇਰਲ ਹੋਣ ਮਗਰੋਂ UP ''ਚ ਹੋਇਆ ਬਵਾਲ

ਗੋਂਡਾ : ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਖੋਂਡਾਰੇ ਪੁਲਸ ਸਟੇਸ਼ਨ ਖੇਤਰ ਦੇ ਔਸਾਨੀ ਬੁਜ਼ੁਰਗ ਵਿੱਚ ਨੌਲੇਜ ਬੀਮ ਅਕੈਡਮੀ ਵਿੱਚ ਆਯੋਜਿਤ ਇੱਕ ਸੁਤੰਤਰਤਾ ਦਿਵਸ ਸਮਾਗਮ ਵਿੱਚ ਵਿਦਿਆਰਥਣਾਂ ਨੇ ਬੁਰਕੇ ਪਹਿਨ ਕੇ ਵੱਖ-ਵੱਖ ਗੀਤਾਂ 'ਤੇ ਡਾਂਸ ਕੀਤਾ। ਵਿਦਿਆਰਥਣਾਂ ਵਲੋਂ ਕੀਤੇ ਜਾਣ ਵਾਲੇ ਇਸ ਡਾਂਸ ਦੀ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ ਕਾਰਨ ਵੱਡਾ ਵਿਵਾਦ ਸ਼ੁਰੂ ਹੋ ਗਿਆ। 

ਪੜ੍ਹੋ ਇਹ ਵੀ - ਮੰਦਰ ਭਾਜੜ 'ਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰ ਨੂੰ ਮਿਲੇਗਾ 4-4 ਲੱਖ ਮੁਆਵਜ਼ਾ ! CM ਚੌਧਰੀ ਨੇ ਕੀਤਾ ਐਲਾਨ

ਰਿਪੋਰਟਾਂ ਦੇ ਅਨੁਸਾਰ, ਵੀਡੀਓ ਵਾਇਰਲ ਹੋਣ ਅਤੇ ਜਨਤਕ ਰੋਸ ਪੈਦਾ ਹੋਣ ਤੋਂ ਬਾਅਦ ਸਕੂਲ ਦੇ ਮੈਨੇਜਰ ਰਾਮਕ੍ਰਿਸ਼ਨ ਮੌਰਿਆ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਮਾਮਲੇ ਦੇ ਸਬੰਧ ਵਿਚ ਸਪੱਸ਼ਟ ਜਾਣਕਾਰੀ ਦਿੰਦੇ ਹੋਏ ਸਫ਼ਾਈ ਦਿੱਤੀ। ਉਨ੍ਹਾਂ ਨੇ ਜਨਤਕ ਤੌਰ 'ਤੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਾਂ ਵਿਦਿਆਰਥੀਆਂ ਦਾ ਇਰਾਦਾ ਸਿਰਫ਼ ਮਨੋਰੰਜਨ ਸੀ, ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਜਾਂ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਗਲਤੀ ਕਦੇ ਨਹੀਂ ਦੁਹਰਾਈ ਜਾਵੇਗੀ।

ਪੜ੍ਹੋ ਇਹ ਵੀ - ਬਿਹਾਰ : ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ 'ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌਤ

ਮੈਨੇਜਰ ਰਾਮਕ੍ਰਿਸ਼ਨ ਮੌਰਿਆ ਨੇ ਵੀਡੀਓ ਵਿੱਚ ਸਪੱਸ਼ਟ ਕੀਤਾ ਹੈ ਕਿ ਨਕਾਬ/ਬੁਰਕਾ ਪਹਿਨ ਕੇ ਸਟੇਜ 'ਤੇ ਨੱਚ ਰਹੀਆਂ ਸਾਰੀਆਂ ਕੁੜੀਆਂ ਹਿੰਦੂ ਸਨ ਅਤੇ ਇਸ ਵਿੱਚ ਕੋਈ ਵੀ ਮੁਸਲਿਮ ਵਿਦਿਆਰਥਣ ਸ਼ਾਮਲ ਨਹੀਂ ਸੀ। ਇਸ ਮਾਮਲੇ ਦੇ ਸਬੰਧ ਵਿਚ ਜਦੋਂ ਹੰਗਾਮਾ ਵੱਧਦਾ ਗਿਆ ਤਾਂ ਭਾਵਨਾਤਮਕ ਸਮਰਥਨ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਨਾਲ ਕਿਸੇ ਮੁਸਲਮਾਨ ਜਾਂ ਹੋਰ ਭਾਈਚਾਰੇ ਨੂੰ ਠੇਸ ਪਹੁੰਚੀ ਹੈ, ਤਾਂ ਉਹ ਵਾਰ-ਵਾਰ ਅਤੇ ਪੂਰੇ ਦਿਲ ਨਾਲ ਮੁਆਫੀ ਮੰਗਣ ਲਈ ਤਿਆਰ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਇਸ ਸਮੇਂ ਇਲਾਕੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਹੈ।  

ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News