ਨਸ਼ੇ ''ਚ ਲੜਖੜਾਉਂਦੇ ਤੇ ਡਿੱਗਦੇ ਹੋਏ ਦਿਖਾਈ ਦਿੱਤੇ ਦੋ ਨੌਜਵਾਨ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ
Monday, Aug 10, 2026 - 08:06 AM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਚਰਚਾ ਕਈ ਥਾਵਾਂ 'ਤੇ ਹੋ ਰਹੀ ਹੈ। ਇਸ ਵੀਡੀਓ ਵਿਚ ਦੋ ਨੌਜਵਾਨ, ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿੱਚ ਸੜਕ ਦੇ ਕਿਨਾਰੇ ਬੇਸੁੱਧ ਅਤੇ ਬੇਹੋਸ਼ੀ ਦੀ ਹਾਲਾਤ ਵਿਚ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੋਵੇਂ ਨੌਜਵਾਨ ਸਹੀ ਢੰਗ ਨਾਲ ਖੜ੍ਹੇ ਨਾ ਹੋਣ ਵਾਰ-ਵਾਰ ਲੜਖੜਾ ਰਹੇ ਹਨ। ਉਕਤ ਸਥਾਨ ਤੋਂ ਲੰਘਣ ਵਾਲੇ ਲੋਕ ਇਨ੍ਹਾਂ ਨੂੰ ਬਹੁਤ ਹੈਰਾਨੀ ਨਾਲ ਦੇਖ ਰਹੇ ਹਨ।
ਪੜ੍ਹੋ ਇਹ ਵੀ - 9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
Another case of "Zombie" drug. Video is from Sri ganganagar. pic.twitter.com/A39eRtGdbQ
— DesiEsco🇮🇳 (@DesiEsco7) August 9, 2026
ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X 'ਤੇ 'DesiEsco' ਨਾਮ ਦੇ ਇੱਕ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਨੌਜਵਾਨ ਸੜਕ ਕਿਨਾਰੇ ਡਿੱਗਦੇ ਢਹਿੰਦੇ ਹੋਏ ਦਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਨਸ਼ੇ ਦੀ ਹਾਲਤ ਵਿੱਚ ਸਨ। ਨੌਜਵਾਨਾਂ ਦੀ ਅਜਿਹੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਬਾਰੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਨਸ਼ੇ ਦੀ ਹਾਲਤ ਵਿਚ ਲੋਕਾਂ ਦੀ ਹਾਲਤ ਕਿਹੋ-ਜਿਹੀ ਹੋ ਜਾਂਦੀ ਹੈ, ਦੇ ਬਾਰੇ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
