700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ ''ਤਾ ਕਤਲ, ਦਿੱਲੀ ''ਚ ਫੈਲੀ ਸਨਸਨੀ
Tuesday, Aug 11, 2026 - 08:06 AM (IST)
ਨਵੀਂ ਦਿੱਲੀ (ਏਜੰਸੀ) - ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ’ਚ 700 ਰੁਪਏ ਦੀ ਉਧਾਰੀ ਨੂੰ ਲੈ ਕੇ ਹੋਏ ਝਗੜੇ ’ਚ 30 ਸਾਲਾ ਵਿਅਕਤੀ ਦਾ ਕਥਿਤ ਰੂਪ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀੜਤ ਦੇ ਭਰਾ ਨੇ ਮੁਲਜ਼ਮ ਤੋਂ ਪੈਸੇ ਉਧਾਰ ਲਏ ਸਨ, ਜਿਸ ਦੀ ਵਾਪਰੀ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਇਕ ਮੁਲਜ਼ਮ ’ਤੇ ਚੋਰੀ ਦੇ 10 ਮਾਮਲੇ ਦਰਜ ਹਨ।
ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ, ਫਿਰ 2-2 ਲੱਖ ! ਬਿਹਾਰ ਸਰਕਾਰ ਲਿਆ ਰਹੀ ਨਵੀਂ ਯੋਜਨਾ
ਪੁਲਸ ਨੇ ਦੱਸਿਆ ਕਿ ਮੁਕੇਸ਼ ਯਾਦਵ ’ਤੇ ਐਤਵਾਰ ਨੂੰ ਬੇਗਮਪੁਰ ਥਾਣਾ ਖੇਤਰ ਦੇ ਬੇਗਮਪੁਰ ਵਿਹਾਰ ਨੇੜੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਸ ਮੁਤਾਬਕ, ਪੀੜਤ ਨੂੰ ਅਗਰਸੇਨ ਹਸਪਤਾਲ ਲਿਜਾਇਆ ਗਿਆ ਪਰ ਬਾਅਦ ’ਚ ਉਸ ਦੀ ਹਾਲਤ ਵਿਗੜਨ ’ਤੇ ਏਮਜ਼ ਟਰੌਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਸੋਮਵਾਰ ਤੜਕੇ ਲੱਗਭਗ 2:18 ਵਜੇ ਉਸ ਨੇ ਦਮ ਤੋੜ ਦਿੱਤਾ। ਪੁਲਸ ਅਨੁਸਾਰ, ਮੁਕੇਸ਼ ਦੇ ਭਰਾ ਸਤੀਸ਼ ਨੇ ਮੁਲਜ਼ਮ ਸਚਿਨ ਉਰਫ਼ ਸਾਗਰ (29) ਤੋਂ 700 ਰੁਪਏ ਉਧਾਰ ਲਏ ਸਨ।
ਪੜ੍ਹੋ ਇਹ ਵੀ - ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ, ਇੰਟਰਨੈੱਟ 'ਤੇ ਛਿੱੜੀ ਬਹਿਸ
ਮੁਲਜ਼ਮ ਬੇਗਮਪੁਰ ਪੁਲਸ ਸਟੇਸ਼ਨ ਵੱਲੋਂ ਐਲਾਨੇ ਮਾੜੇ ਚਰਿੱਤਰ (ਬੀ. ਸੀ.) ਵਾਲਾ ਵਿਅਕਤੀ ਹੈ ਅਤੇ ਈ-ਰਿਕਸ਼ਾ ਚਲਾਉਂਦਾ ਹੈ। ਪੁਲਸ ਨੇ ਕਿਹਾ ਕਿ ਸਚਿਨ ਨੇ ਕਥਿਤ ਤੌਰ ’ਤੇ ਪੈਸੇ ਵਾਪਸ ਮੰਗੇ ਸਨ ਪਰ ਸਤੀਸ਼ ਨੇ ਵਾਪਸ ਨਹੀਂ ਕੀਤੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਲੜਾਈ-ਝਗੜਾ ਹੋ ਗਿਆ ਅਤੇ ਜਿਸ ਤੋਂ ਬਾਅਦ ਗੁੱਸੇ ਵਿਚ ਆ ਕੇ ਮੁਲਜ਼ਮ ਸਚਿਨ ਨੇ ਮੁਕੇਸ਼ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ - ਹੁਣ 2 ਨਹੀਂ, 3 ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
