ਜੰਗਲੀ ਇਲਾਕੇ ''ਚ ਕ੍ਰੈਸ਼ ਹੋਇਆ ਜਹਾਜ਼, 4 ਲੋਕਾਂ ਦੀ ਮੌਤ, ਬ੍ਰਾਜ਼ੀਲ ''ਚ ਵਾਪਰਿਆ ਹਾਦਸਾ

Sunday, Aug 09, 2026 - 07:54 AM (IST)

ਜੰਗਲੀ ਇਲਾਕੇ ''ਚ ਕ੍ਰੈਸ਼ ਹੋਇਆ ਜਹਾਜ਼, 4 ਲੋਕਾਂ ਦੀ ਮੌਤ, ਬ੍ਰਾਜ਼ੀਲ ''ਚ ਵਾਪਰਿਆ ਹਾਦਸਾ

ਰੀਓ ਡੀ ਜਨੇਰੀਓ : ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਦੇ ਜੰਗਲੀ ਖੇਤਰ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਫਾਇਰਫਾਈਟਰਜ਼ ਵਲੋਂ ਦਿੱਤੀ ਗਈ ਹੈ। ਇਹ ਹਾਦਸਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:11 ਵਜੇ ਆਲਟੋ ਦਾ ਬੋਆ ਵਿਸਟਾ ਦੇ ਵਿਸਟਾ ਚੀਨੇਸਾ ਖੇਤਰ ਵਿੱਚ ਵਾਪਰਿਆ ਹੈ। ਅਧਿਕਾਰੀਆਂ ਨੇ ਇਸ ਹਾਦਸੇ ਦੌਰਾਨ ਸ਼ੁਰੂ ਵਿੱਚ ਚਾਰ ਮੌਤਾਂ ਦੀ ਪੁਸ਼ਟੀ ਕੀਤੀ ਸੀ ਪਰ ਅਜੇ ਤੱਕ ਪੀੜਤਾਂ ਦੇ ਵੇਰਵੇ ਜਾਰੀ ਨਹੀਂ ਕੀਤੇ ਹਨ।

 

ਘਟਨਾ ਦਾ ਪਤਾ ਲੱਗਦੇ ਸਾਰ ਸਥਾਨਕ ਫਾਇਰ ਵਿਭਾਗ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਕਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਸੰਘਣੀ ਝਾੜੀਆਂ ਵਾਲੇ ਖੇਤਰ ਵਿੱਚੋਂ ਬਰਾਮਦ ਕੀਤਾ। ਸ਼ਿਨਹੂਆ ਏਜੰਸੀ ਦੀ ਰਿਪੋਰਟ ਅਨੁਸਾਰ, ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਲੱਗੀ ਅੱਗ ਨੂੰ ਬੁਝਾਉਣ ਲਈ ਵਿਸ਼ੇਸ਼ ਟੀਮਾਂ ਹਾਦਸੇ ਵਾਲੀ ਥਾਂ 'ਤੇ ਪਹੁੰਚੀਆਂ। ਇਸ ਹਾਦਸੇ ਵਿੱਚ ਇੱਕ ਪਾਇਲਟ ਅਤੇ ਤਿੰਨ ਕੋਲੰਬੀਆਈ ਔਰਤਾਂ ਸ਼ਾਮਲ ਸਨ, ਜੋ ਇੱਕੋ ਪਰਿਵਾਰ ਦੀਆਂ ਸਨ। ਰੀਓ ਦੇ ਮੇਅਰ ਐਡੁਆਰਡੋ ਕੈਵਲੀਏਰੀ ਨੇ X 'ਤੇ ਪੋਸਟ ਕਰਦੇ ਕਿਹਾ, "ਅੱਜ ਟਿਜੂਕਾ ਨੈਸ਼ਨਲ ਪਾਰਕ ਦੇ ਅੰਦਰ ਵਿਸਟਾ ਚਾਈਨਾਸਾ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ।"


author

rajwinder kaur

Content Editor

Related News