ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ ਕੀਤੇ ਸਵਾਲ

Monday, Aug 10, 2026 - 04:13 PM (IST)

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ ਕੀਤੇ ਸਵਾਲ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਖਬਰਾਂ ਦੀ ਮੰਨੀਏ ਤਾਂ ਸ਼ਾਇਦ ਵਿਆਹ ਦੇ 4 ਸਾਲ ਬਾਅਦ ਮਿਲਿੰਦ ਅਤੇ ਉਨ੍ਹਾਂ ਦੇ ਪਤਨੀ ਪ੍ਰਿਆ ਬੈਨੀਪਾਲ ਦੇ ਰਿਸ਼ਤੇ ਵਿੱਚ ਦਰਾਰ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਅਫਵਾਹਾਂ ਨੂੰ ਉਸ ਸਮੇਂ ਹੋਰ ਵੀ ਜ਼ਿਆਦਾ ਹਵਾ ਮਿਲ ਗਈ, ਜਦੋਂ ਸੋਸ਼ਲ ਮੀਡੀਆ ਯੂਜ਼ਰਸ ਨੇ ਨੋਟਿਸ ਕੀਤਾ ਕਿ ਦੋਹਾਂ ਨੇ ਇੰਸਟਾਗ੍ਰਾਮ 'ਤੇ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੇ ਵੀ ਇਨ੍ਹਾਂ ਖਬਰਾਂ ਦੀ ਆਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: 'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ ਇਲਜ਼ਾਮਾਂ 'ਤੇ ਗੋਵਿੰਦਾ ਨੇ ਤੋੜੀ ਚੁੱਪ

PunjabKesari

ਮਿਲਿੰਦ ਅਤੇ ਪ੍ਰਿਆ ਦਾ ਵਿਆਹ 16 ਅਪ੍ਰੈਲ 2022 ਨੂੰ ਹੋਇਆ ਸੀ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਸਾਂਝੀਆਂ ਕਰਦੇ ਸਨ। ਹਾਲਾਂਕਿ ਹੁਣ ਪਿਛਲੇ ਸਮੇਂ ਤੋਂ ਗਾਇਕ ਨੇ ਆਪਣੀ ਪਤਨੀ ਨਾਲ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ। ਹੋਰ ਤਾਂ ਹੋਰ ਮਿਲਿੰਦ ਨੇ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਸਾਰੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ ਹਨ। ਹੁਣ ਉਨ੍ਹਾਂ ਦੇ ਖਾਤੇ 'ਤੇ ਸਿਰਫ 11 ਪੋਸਟਾਂ ਹਨ, ਅਤੇ ਉਹ ਵੀ ਉਨ੍ਹਾਂ ਦੇ ਨਵੇਂ ਐਲਬਮ ਦੀਆਂ।

ਇਹ ਵੀ ਪੜ੍ਹੋ: 35 ਲੱਖ ਦਾ ਬੈਗ ਤੇ 21 ਲੱਖ ਦੀ ਘੜੀ ! ਸੰਸਦ ਪਹੁੰਚੀ ਕੰਗਨਾ ਦੇ 'ਸ਼ਾਹੀ ਲੁੱਕ' ਦੀ ਛਿੜੀ ਚਰਚਾ

PunjabKesari

ਮਿਲਿੰਦ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਉਨ੍ਹਾਂ ਦੀ ਪ੍ਰਿਆ ਨਾ ਪਹਿਲੀ ਮੁਲਾਕਾਤ PUBG ਖੇਡਦੇ ਸਮੇਂ ਹੋਈ ਸੀ। ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ 2022 ਵਿੱਚ ਵਿਆਹ ਕਰਵਾ ਲਿਆ ਸੀ ਅਤੇ ਵਿਆਹ ਦੇ 3 ਸਾਲ ਬਾਅਦ ਦੋਵੇਂ 2025 ਵਿੱਚ ਜੁੜਵਾਂ ਬੱਚਿਆਂ ਦੇ ਮਾਪੇ ਬਣੇ ਸਨ। 

PunjabKesari

ਇਹ ਵੀ ਪੜ੍ਹੋ: ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ 'ਚ ਇਲਾਜ ਮਗਰੋਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News