ਕੇਰਲਮ ’ਚ ਨਹੀਂ ਗਾਇਆ ਜਾਵੇਗਾ ਪੂਰਾ ‘ਵੰਦੇ ਮਾਤਰਮ’ : ਮੰਤਰੀ ਕੇ. ਮੁਰਲੀਧਰਨ

Monday, Aug 10, 2026 - 10:27 AM (IST)

ਕੇਰਲਮ ’ਚ ਨਹੀਂ ਗਾਇਆ ਜਾਵੇਗਾ ਪੂਰਾ ‘ਵੰਦੇ ਮਾਤਰਮ’ : ਮੰਤਰੀ ਕੇ. ਮੁਰਲੀਧਰਨ

ਤਿਰੂਵਨੰਤਪੁਰਮ (ਏਜੰਸੀ) - ਕੇਰਲਮ ਦੇ ਸਿਹਤ ਮੰਤਰੀ ਕੇ. ਮੁਰਲੀਧਰਨ ਤੇ ਕਾਂਗਰਸੀ ਸੰਸਦ ਮੈਂਬਰ ਰਾਜਮੋਹਨ ਉੱਨੀਥਨ ਨੇ ਐਤਵਾਰ ਨੂੰ ਕਿਹਾ ਕਿ ਕੇਰਲਮ ’ਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਪੂਰਾ ਸੰਸਕਰਣ ਨਹੀਂ ਗਾਇਆ ਜਾਵੇਗਾ। ਮੁਰਲੀਧਰਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਰਲਮ ’ਚ ਹਮੇਸ਼ਾ ਦੀ ਤਰ੍ਹਾਂ ਰਾਸ਼ਟਰੀ ਗੀਤ ਦੇ ਕੇਵਲ ਪਹਿਲੇ 2 ਅੰਤਰੇ ਹੀ ਗਾਏ ਜਾਣਗੇ। ਉਨ੍ਹਾਂ ਕਿਹਾ, ‘‘ਪਹਿਲਾਂ ਵੀ ਸੂਬਾ ਸਰਕਾਰ ਦੇ ਸਾਰੇ ਪ੍ਰੋਗਰਾਮਾਂ ’ਚ ਕੇਵਲ ਪਹਿਲੇ 2 ਅੰਤਰੇ ਹੀ ਗਾਏ ਜਾਂਦੇ ਸਨ ਅਤੇ ਇਹ ਵਿਵਸਥਾ ਹੁਣ ਵੀ ਜਾਰੀ ਰਹੇਗੀ।’’ ਉੱਥੇ ਹੀ ਉੱਨੀਥਨ ਨੇ ਕਿਹਾ ਕਿ ਕੇਰਲਮ ’ਚ ਪੂਰਾ ‘ਵੰਦੇ ਮਾਤਰਮ’ ਨਹੀਂ ਗਾਇਆ ਜਾਵੇਗਾ।

ਪੜ੍ਹੋ ਇਹ ਵੀ - ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ

ਸੰਸਦ ਮੈਂਬਰ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਸਕੱਤਰ ਵੱਲੋਂ ਰਾਸ਼ਟਰੀ ਗੀਤ ਦੇ ਪੂਰਨ ਗਾਇਨ ਦੇ ਸਬੰਧ ’ਚ ਦਿੱਤੇ ਗਏ ਕਿਸੇ ਹੁਕਮ ਦੀ ਜਾਣਕਾਰੀ ਨਹੀਂ ਹੈ ਪਰ ‘ਭਾਵੇਂ ਨਰਿੰਦਰ ਮੋਦੀ ਸਾਨੂੰ ਗੋਲੀ ਮਾਰਨ ਦੀ ਧਮਕੀ ਹੀ ਕਿਉਂ ਨਾ ਦੇਣ’ ਇਸ ਨੂੰ ਪੂਰਾ ਨਹੀਂ ਗਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਇਹ ਉਸੇ ਤਰ੍ਹਾਂ ਗਾਇਆ ਜਾਵੇਗਾ ਜਿਸ ਤਰ੍ਹਾਂ ਹੁਣ ਤੱਕ ਗਾਇਆ ਜਾਂਦਾ ਰਿਹਾ ਹੈ। ਇਸ ਤੋਂ ਵੱਧ ਕੁਝ ਨਹੀਂ ਗਾਇਆ ਜਾਵੇਗਾ।’’

ਪੜ੍ਹੋ ਇਹ ਵੀ - ਨਸ਼ੇ 'ਚ ਲੜਖੜਾਉਂਦੇ ਤੇ ਡਿੱਗਦੇ ਹੋਏ ਦਿਖਾਈ ਦਿੱਤੇ ਦੋ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News