ਆਜ਼ਾਦੀ ਦਿਹਾੜੇ ਮੌਕੇ ਭਾਰਤ ਨੂੰ Space ਤੋਂ ਆਈਆਂ ਵਧਾਈਆਂ ! ਵੀਡੀਓ ਵੇਖ ਤੁਸੀਂ ਵੀ ਕਹੋਗੇ- ''OMG''
Monday, Aug 10, 2026 - 12:30 PM (IST)
ਇੰਟਰਨੈਸ਼ਨਲ ਡੈਸਕ- 15 ਅਗਸਤ 2026 ਨੂੰ ਭਾਰਤ ਆਪਣਾ 80ਵਾਂ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਸ ਦਿਨ ਦੇਸ਼ ਨੂੰ ਆਜ਼ਾਦ ਹੋਇਆਂ 79 ਸਾਲ ਪੂਰੇ ਹੋ ਜਾਣਗੇ। ਹਾਲਾਂਕਿ ਇਹ ਆਜ਼ਾਦੀ ਭਾਰਤ ਨੂੰ ਇੰਨੀ ਆਸਾਨੀ ਨਾਲ ਨਹੀਂ ਮਿਲੀ। ਲੱਖਾਂ ਦੇਸ਼ਭਗਤਾਂ ਦੀ ਕੁਰਬਾਨੀ ਤੇ ਸ਼ਹਾਦਤ ਸਦਕਾ ਭਾਰਤ ਨੂੰ 200 ਸਾਲ ਅੰਗਰੇਜ਼ਾਂ ਦਾ ਗੁਲਾਮ ਰਹਿਣ ਤੋਂ ਬਾਅਦ ਆਖ਼ਿਰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ।
ਇਸ ਦਿਨ ਨੂੰ ਭਾਰਤ ਹੀ ਨਹੀਂ, ਦੁਨੀਆ ਭਰ 'ਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕ ਬੇਹੱਦ ਖੁਸ਼ੀ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਦਿਨ ਦੁਨੀਆ ਦੇ ਕਈ ਦੇਸ਼ ਤਿਰੰਗੇ ਦੇ ਰੰਗ 'ਚ ਰੰਗੇ ਜਾਂਦੇ ਹਨ। ਇਸੇ ਦੌਰਾਨ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ISS) ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ।
ਇਹ ਵੀ ਪੜ੍ਹੋ- ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ 'ਘਾਟਾ'
ISS ਤੋਂ ਸ਼ੇਅਰ ਕੀਤੀ ਗਈ ਇਸ ਖ਼ੂਬਸੂਰਤ ਵੀਡੀਓ 'ਚ ਰੂਸੀ ਕ੍ਰੂ ਮੈਂਬਰ ਭਾਰਤ ਦਾ ਤਿਰੰਗਾ ਹੱਥ 'ਚ ਫੜੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਵੀਡੀਓ 'ਚ ਰੂਸੀ ਕ੍ਰੂ ਮੈਂਬਰ ਡੁਬਰੋਵ ਪਿਓਤਰ, ਕਿਕਨਾ ਐਨਾ ਤੇ ਫੇਦਿਆਵ ਐਂਦਰੇ ਨੇ ਭਾਰਤ ਦੇ ਮਾਣਮੱਤੇ ਇਤਿਹਾਸ ਦੀ ਸ਼ਲਾਘਾ ਕਰਦਿਆਂ 80ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਅੱਗੇ ਭਾਰਤ ਦੇ ਪੁਲਾੜ ਵੱਲ ਤੇਜ਼ੀ ਨਾਲ ਵਧਦੇ ਜਾ ਰਹੇ ਕਦਮਾਂ ਦੀ ਵੀ ਸ਼ਲਾਘਾ ਕੀਤੀ।
Watch: Russian International Space Station crew conveying greetings to India on the occasion of its Independence Day on August 15
— IANS (@ians_india) August 10, 2026
(Video Source: Embassy of Russia in India) pic.twitter.com/Xmx0olfdlk
ਉਨ੍ਹਾਂ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੂੰ ਵੀ ਯਾਦ ਕੀਤਾ ਤੇ ਭਾਰਤ ਦੇ ਆਪਣੇ ਸਪੇਸ ਸਟੇਸ਼ਨ ਮੰਗਲਯਾਨ ਦੀ ਸਫ਼ਲਤਾ ਦੀ ਵੀ ਕਾਮਨਾ ਕੀਤੀ। ਵੀਡੀਓ ਦੇ ਅੰਤ 'ਚ ਉਨ੍ਹਾਂ ਮੁੜ ਭਾਰਤ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਭਾਰਤ ਤੇ ਰੂਸ ਦੀ ਦੋਸਤੀ ਪਹਿਲਾਂ ਵਾਂਗ ਹੀ ਮਜ਼ਬੂਤ ਰਹਿਣ ਦੀ ਵੀ ਕਾਮਨਾ ਕੀਤੀ।
ਇਹ ਵੀ ਪੜ੍ਹੋ- ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
