ਕੁੱਲੂ: ਜ਼ਮੀਨ ਖਿਸਕਣ ਕਾਰਨ ਰਾਮਪੁਰ-ਨਿਰਮੰਡ ਸੜਕ ਬੰਦ

Friday, Jan 10, 2020 - 05:11 PM (IST)

ਕੁੱਲੂ: ਜ਼ਮੀਨ ਖਿਸਕਣ ਕਾਰਨ ਰਾਮਪੁਰ-ਨਿਰਮੰਡ ਸੜਕ ਬੰਦ

ਕੁੱਲੂ—ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫਬਾਰੀ ਅਤੇ ਬਾਰਿਸ਼ ਤੋਂ ਬਾਅਦ ਹੁਣ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁੱਲੂ ਜ਼ਿਲੇ ਦੇ ਆਨੀ ਉਪਮੰਡਲ ਦੇ ਨਿਰਮਾਣ ਬਲਾਕ 'ਚ ਰਾਮਪੁਰ-ਨਿਰਮੰਡ ਸੜਕ 'ਤੇ ਵਜ਼ੀਰ ਬਾਵੜੀ ਕੋਲ ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ। ਇਸ ਦੇ ਚੱਲਦਿਆਂ ਰਾਮਪੁਰ ਤੋਂ ਨਿਰਮੰਡ ਲਈ ਆਵਾਜਾਈ ਵਾਇਆ ਦੱਤਾਨਗਰ ਤੋਂ ਟ੍ਰੈਫਿਕ ਡਾਇਵਰਟ ਕੀਤਾ ਹੈ।

PunjabKesari

ਐੱਸ.ਡੀ.ਓ ਬ੍ਰੋ ਉਦੈ ਕੌਸ਼ਲ ਨੇ ਦੱਸਿਆ ਹੈ ਕਿ ਬੀਤੇ ਦਿਨ ਰਾਮਪੁਰ ਤੋਂ ਨਿਰਮੰਡ ਜਾਣ ਵਾਲੀ ਸੜਕ 'ਤੇ ਦੱਤਾਨਗਰ ਦੇ ਪਹਾੜੀ ਤੋਂ ਜ਼ਮੀਨ ਖਿਸਕੀ ਸੀ। ਇਸ ਤੋਂ ਬਾਅਦ ਸੜਕ ਨੂੰ ਆਵਾਜਾਈ ਲਈ ਬਹਾਲ ਕੀਤਾ ਸੀ ਪਰ ਹੁਣ ਬੀਤੀ ਰਾਤ ਫਿਰ ਤੋਂ ਜ਼ਮੀਨ ਖਿਸਕ ਗਈ। ਲੋਕ ਨਿਰਮਾਣ ਵਿਭਾਗ ਦੀ ਮਸ਼ੀਨਰੀ ਸੜਕ ਤੋਂ ਜ਼ਮੀਨ ਖਿਸਕਣ ਦਾ ਮਲਬਾ ਹਟਾਉਣ 'ਚ ਜੁੱਟੀ ਹੋਈ ਹੈ। ਪਹਾੜੀ ਤੋਂ ਵੱਡੀਆਂ-ਵੱਡੀਆਂ ਚੱਟਾਨਾਂ ਡਿੱਗਣ ਕਾਰਨ ਰਸਤਾ ਖੁੱਲਣ 'ਚ ਹੁਣ ਵੀ ਸਮਾਂ ਲੱਗ ਸਕਦਾ ਹੈ। ਐੱਸ.ਡੀ.ਓ ਨੇ ਇਹ ਵੀ ਦੱਸਿਆ ਹੈ ਕਿ ਅੱਜ ਭਾਵ ਸ਼ੁੱਕਰਵਾਰ ਸ਼ਾਮ ਤੱਕ ਸੜਕ ਬਹਾਲ ਹੋਣ ਦੀ ਸੰਭਾਵਨਾ ਹੈ।


author

Iqbalkaur

Content Editor

Related News