ਹਿਮਾਚਲ ਪ੍ਰਦੇਸ਼ ''ਚ ਸਰਕਾਰੀ ਇਮਾਰਤ ''ਤੇ ਲਿਖੇ ਮਿਲੇ ''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ
Wednesday, Oct 04, 2023 - 02:56 PM (IST)
ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਜਲ ਸ਼ਕਤੀ ਵਿਭਾਗ ਦੀ ਇਮਾਰਤ ਦੀ ਇਕ ਕੰਧ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਮਿਲੇ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਕਾਂਗੜਾ ਦੀ ਪੁਲਸ ਅਧਿਕਾਰੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਸਪ੍ਰੇਅ-ਪੇਂਟ ਨਾਲ ਨਾਅਰੇ ਲਿਖੇ ਅਤੇ ਮੰਗਲਵਾਰ ਰਾਤ ਨੂੰ ਅਧਿਕਾਰੀਆਂ ਨੂੰ ਇਸ ਬਾਬਤ ਸੂਚਨਾ ਮਿਲੀ।
ਇਹ ਵੀ ਪੜ੍ਹੋ- SYL 'ਤੇ ਸਖ਼ਤ ਸੁਪਰੀਮ ਕੋਰਟ, ਕਿਹਾ-ਸਿਆਸਤ ਨਾ ਕਰੇ ਪੰਜਾਬ; ਕੇਂਦਰ ਤੋਂ ਮੰਗੀ ਰਿਪੋਰਟ
ਅਗਨੀਹੋਤਰੀ ਨੇ ਕਿਹਾ ਕਿ ਪੁਲਸ ਦੀ ਇਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੰਧ ਨੂੰ ਮੁੜ ਰੰਗਵਾਇਆ। ਅਗਨੀਹੋਤਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਾਅਰੇ ਲਿਖਣ ਵਾਲਿਆਂ ਦਾ ਪਤਾ ਲਾਉਣ ਲਈ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੇ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕ੍ਰਿਕਟ ਵਰਲਡ ਕੱਪ 2023 ਦੇ 5 ਮੈਚ ਅਕਤੂਬਰ 'ਚ ਧਰਮਸ਼ਾਲਾ 'ਚ ਹੋਣੇ ਹਨ ਅਤੇ ਟੀਮਾਂ ਦਾ ਸ਼ਹਿਰ ਵਿਚ ਆਉਣਾ ਸ਼ੁਰੂ ਹੋ ਗਿਆ ਹੈ।
#WATCH | Himachal Pradesh: Khalistan graffiti seen outside government office in Dharamshala, Kangra district. The police took immediate action and painted the wall to remove the slogan. Dharamshala Police is investigating the matter.
— ANI (@ANI) October 4, 2023
(Visuals confirmed by SP Kangra) pic.twitter.com/5rodmRNRd7
ਇਹ ਵੀ ਪੜ੍ਹੋ- ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ: ਅਦਾਲਤ ਨੇ ਲਾਲੂ, ਰਾਬੜੀ ਅਤੇ ਤੇਜਸਵੀ ਨੂੰ ਦਿੱਤੀ ਜ਼ਮਾਨਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8