ਹਿਮਾਚਲ : ਚਿੰਤਪੂਰਨੀ ਮੰਦਰ ਤੱਕ ਰੋਪਵੇਅ ਨਿਰਮਾਣ ਦਾ ਵਿਰੋਧ, ਵਪਾਰੀਆਂ ਨੇ ਬਜ਼ਾਰ ਕੀਤਾ ਬੰਦ

Friday, Dec 29, 2023 - 06:46 PM (IST)

ਹਿਮਾਚਲ : ਚਿੰਤਪੂਰਨੀ ਮੰਦਰ ਤੱਕ ਰੋਪਵੇਅ ਨਿਰਮਾਣ ਦਾ ਵਿਰੋਧ, ਵਪਾਰੀਆਂ ਨੇ ਬਜ਼ਾਰ ਕੀਤਾ ਬੰਦ

ਊਨਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਮੰਦਰ ਤੱਕ ਯਾਤਰੀ ਰੋਪਵੇਅ ਦੇ ਨਿਰਮਾਣ ਦੇ ਵਿਰੋਧ 'ਚ ਚਿੰਤਪੂਰਨੀ ਖੇਤਰ ਦੇ ਸੈਂਕੜੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਵਪਾਰੀਆਂ ਦੇ ਸੰਗਠਨ ਵਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਵਪਾਰੀ ਬੁੱਧਵਾਰ ਨੂੰ ਬਜ਼ਾਰ ਬੰਦ ਕਰ ਕੇ ਬਾਬਾ ਮੈਦਾਨ ਹਾਊਸ ਕੋਲ ਧਰਨੇ 'ਤੇ ਬੈਠ ਗਏ। ਰੋਪਵੇਅ ਦਾ ਮਕਸਦ ਤੀਰਥ ਯਾਤਰੀਆਂ ਲਈ ਯਾਤਰਾ ਨੂੰ ਸੌਖਾ ਬਣਾਉਣਾ ਹੈ। ਇਸ ਦੀ ਮਦਦ ਨਾਲ ਦੋਹਾਂ ਪਾਸਿਓਂ ਪ੍ਰਤੀ ਘੰਟੇ 700 ਯਾਤਰੀਆਂ ਦੀ ਆਵਾਜਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ : ਡਿਊਟੀ ਪੂਰੀ ਹੋਣ ’ਤੇ ਜਹਾਜ਼ਾਂ ਨੂੰ ਜੈਪੁਰ ’ਚ ਹੀ ਛੱਡ ਗਏ ਪਾਇਲਟ-ਸਟਾਫ਼, 800 ਯਾਤਰੀ ਫਸੇ

ਰਾਜ ਸਰਕਾਰ ਨੇ ਹਾਲ ਹੀ 'ਚ ਇਕ ਕੰਪਨੀ ਨੂੰ ਪ੍ਰਾਜੈਕਟ ਦੇ ਵਿਕਾਸ ਲਈ 'ਲੇਟਰ ਆਫ਼ ਐਵਾਰਡ' ਸੌਂਪਿਆ ਸੀ। ਵਪਾਰ ਮੰਡਲ ਦਾ ਕਹਿਣਾ ਹੈ ਕਿ ਮੰਦਰ ਦੀ ਦੂਰੀ ਸਿਰਫ਼ ਇਕ ਕਿਲੋਮੀਟਰ ਹੈ ਅਤੇ ਰੋਪਵੇਅ ਨਾਲ ਹਜ਼ਾਰਾਂ ਦੁਕਾਨਦਾਰਾਂ ਦਾ ਕਾਰੋਬਾਰ ਤਬਾਹ ਹੋ ਜਾਵੇਗਾ। ਮੰਦਰ ਪ੍ਰਸ਼ਾਸਨ ਇੱਥੇ ਆਉਣ ਵਾਲੇ ਬਜ਼ੁਰਗਾਂ, ਅਪਾਹਜਾਂ ਅਤੇ ਅਸਵਸਥ ਸ਼ਰਧਾਲੂਆਂ ਦੀ ਆਵਾਜਾਈ ਲਈ ਗੋਲਫ਼ ਕੋਰਟ ਦਾ ਇਸਤੇਮਾਲ ਕਰਦਾ ਹੈ। ਵਪਾਰੀਆਂ ਅਨੁਸਾਰ ਰੋਪਵੇਅ ਦੇ ਨਿਰਮਾਣ ਨਾਲ ਪਿੰਡਾਂ ਤੋਂ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News