ਜ਼ਬਰਦਸਤੀ ਧਰਮ ਬਦਲਵਾਉਣ ''ਤੇ ਹੋਵੇਗੀ 5 ਸਾਲ ਦੀ ਕੈਦ, ਵਿਧਾਨ ਸਭਾ ''ਚ ਬਿੱਲ ਪਾਸ

08/30/2019 6:28:21 PM

ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਜ਼ਬਰਦਸਤੀ ਧਰਮ ਬਦਲਵਾਉਣ 'ਤੇ ਹੁਣ 5 ਸਾਲ ਦੀ ਸਜ਼ਾ ਹੋਵੇਗੀ | ਇਸ ਨਾਲ ਸਬੰਧਿਤ ਬਿੱਲ ਸ਼ੁੱਕਰਵਾਰ ਨੂੰ ਵਿਧਾਨ ਸਭਾ ਤੋਂ ਪਾਸ ਹੋ ਗਿਆ | ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਬਹੁਤ ਸਾਰੇ ਐੱਨ.ਜੀ.ਓ. ਅਜਿਹੇ ਹਨ ਜਿਨ੍ਹਾਂ ਕੋਲ ਲੱਖਾਂ ਰੁਪਏ ਆ ਰਹੇ ਹਨ ਤੇ ਉਨ੍ਹਾਂ ਦਾ ਇਸਤੇਮਾਲ ਗਰੀਬਾਂ ਨੂੰ ਪੈਸਾ ਦੇ ਕੇ ਉਨ੍ਹਾਂ ਦਾ ਧਰਮ ਬਦਲਵਾਉਣ ਲਈ ਕੀਤਾ ਜਾ ਰਿਹਾ ਹੈ | ਵਿਆਹ ਦਾ ਝਾਂਸਾ ਦੇ ਕੇ ਧਰਮ ਬਦਲਿਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ ਅਜਿਹੇ ਸਖਤ ਕਾਨੂੰਨ ਦੀ ਜ਼ਰੂਰਤ ਸੀ |


Inder Prajapati

Content Editor

Related News