ਵਿਧਾਨ ਸਭਾ ਚੋਣਾਂ ਹਾਰਨ ਵਾਲੇ ਪੰਜਾਬ ਦੇ ਨੇਤਾਵਾਂ ’ਚੋਂ ਸਿਰਫ਼ ਚੰਨੀ ਨੂੰ ਮਿਲੀ ਲੋਕ ਸਭਾ ’ਚ ਐਂਟਰੀ

06/08/2024 6:29:24 PM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਕਈ ਮੌਜੂਦਾ ਅਤੇ ਸਾਬਕਾ ਐੱਮ. ਪੀਜ਼, ਵਿਧਾਇਕਾਂ ਅਤੇ ਮੰਤਰੀਆਂ ਆਪਣੀ ਕਿਸਮਤ ਅਜਮਾਈ ਪਰ ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਸਿਰਫ 3 ਮੌਜੂਦਾ ਐੱਮ. ਪੀ. ਬਠਿੰਡਾ ਤੋਂ ਹਰਸਿਮਰਤ ਬਾਦਲ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਅਤੇ 2 ਸਾਬਕਾ ਐੱਮ. ਪੀ. ਵਿਚ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਅਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਹੀ ਲੋਕ ਸਭਾ ਚੋਣ ਜਿੱਤੇ ਹਨ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਜਿੱਤਣ ਵਾਲਿਆਂ ’ਚ ਇਕ ਮੰਤਰੀ ਮੀਤ ਹੇਅਰ, ਤਿੰਨ ਮੌਜੂਦਾ ਵਿਧਾਇਕ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ। ਜਿਥੋਂ ਤੱਕ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ਐੱਮ. ਪੀ. ਬਣਨ ਲਈ ਜੱਦੋ-ਜਹਿਦ ਕਰਨ ਵਾਲੇ ਪੰਜਾਬ ਦੇ ਨੇਤਾਵਾਂ ਦਾ ਸਵਾਲ ਹੈ, ਉਨ੍ਹਾਂ ’ਚੋਂ ਸਿਰਫ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੋਕ ਸਭਾ ’ਚ ਐਂਟਰੀ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ :  ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨਾਲ ਕੀਤੀ ਮੀਟਿੰਗ, ਦਿੱਤੇ ਇਹ ਨਿਰਦੇਸ਼     

ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਇਕ ਵਾਰ ਫਿਰ ਕਰਨਾ ਪਿਆ ਹਾਰ ਦਾ ਸਾਹਮਣਾ

ਗੁਰਦਾਸਪੁਰ : ਦਲਜੀਤ ਚੀਮਾ, ਦਿਨੇਸ਼ ਸਿੰਘ ਬੱਬੂ
ਅੰਮ੍ਰਿਤਸਰ : ਅਨਿਲ ਜੋਸ਼ੀ
ਖੰਡੂਰ ਸਾਹਿਬ : ਕੁਲਬੀਰ ਜੀਰਾ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮਿਆਂਵਿੰਡ
ਜਲੰਧਰ : ਮੋਹਿੰਦਰ ਸਿੰਘ ਕੇ. ਪੀ., ਪਵਨ ਟੀਨੂ
ਹੁਸ਼ਿਆਰਪੁਰ : ਸੋਹਨ ਸਿੰਘ ਠੰਡਲ
ਆਨੰਦਪੁਰ ਸਾਹਿਬ : ਵਿਜੇਇੰਦਰ ਸਿੰਗਲਾ, ਪ੍ਰੇਮ ਸਿੰਘ ਚੰਦੂਮਾਜਰਾ
ਲੁਧਿਆਣਾ : ਰਣਜੀਤ ਸਿੰਘ ਢਿੱਲੋਂ
ਫਤਹਿਗੜ੍ਹ ਸਾਹਿਬ : ਗੁਰਪ੍ਰੀਤ ਜੀ. ਪੀ., ਵਿਕਰਮਜੀਤ ਖਾਲਸਾ
ਫਿਰੋਜ਼ਪੁਰ : ਰਾਣਾ ਸੋਢੀ
ਬਠਿੰਡਾ : ਜੀਤ ਮਹਿੰਦਰ ਸਿੱਧੂ
ਪਟਿਆਲਾ : ਐੱਨ. ਕੇ. ਸ਼ਰਮਾ
ਸੰਗਰੂਰ : ਇਕਬਾਲ ਸਿੰਘ ਝੂੰਦਾ, ਅਰਵਿੰਦ ਖੰਨਾ

ਇਹ ਖ਼ਬਰ ਵੀ ਪੜ੍ਹੋ : CBSE ਦਾ ਖੁਲਾਸਾ : 500 ਸਕੂਲਾਂ ਦੇ ਨਤੀਜਿਆਂ ’ਚ ਹੋਈ ਗੜਬੜੀ, ਸਕੂਲਾਂ ਨੂੰ ਦਿੱਤੇ ਸਮੀਖਿਆ ਦੇ ਹੁਕਮ

ਇਨ੍ਹਾਂ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੇ ਲੜੀ ਹੈ ਲੋਕ ਸਭਾ ਚੋਣ

ਗੁਰਦਾਸਪੁਰ : ਸਾਬਕਾ ਮੁੱਖ ਮੰਤਰੀ ਉਪ ਸੁਖਜਿੰਦਰ ਰੰਧਾਵਾ, ਸ਼ੇਰੀ ਕਲਸੀ
ਸੰਗਰੂਰ : ਕੈਬਨਿਟ ਮੰਤਰੀ ਮੀਤ ਹੇਅਰ, ਸੁਖਪਾਲ ਖਹਿਰਾ
ਅੰਮ੍ਰਿਤਸਰ : ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
ਖੰਡੂਰ ਸਾਹਿਬ : ਕੈਬਨਿਟ ਮੰਤਰੀ ਲਾਲਜੀਤ ਭੁੱਲਰ
ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ
ਲੁਧਿਆਣਾ : ਰਾਜਾ ਵੜਿੰਗ, ਅਸ਼ੋਕ ਪਰਾਸ਼ਰ ਪੱਪੀ
ਫਿਰੋਜ਼ਪੁਰ : ਕਾਕਾ ਬਰਾੜ
ਬਠਿੰਡਾ : ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਪਟਿਆਲਾ : ਹੈਲਥ ਮੰਤਰੀ ਬਲਬੀਰ ਸਿੰਘ

ਇਹ ਖ਼ਬਰ ਵੀ ਪੜ੍ਹੋ :  ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਪੰਜਾਬ ’ਚ 117 ’ਚੋਂ 94 ਵਿਧਾਨ ਸਭਾ ਸੀਟਾਂ ਹਾਰ ਗਈ ਭਾਜਪਾ

ਇਨ੍ਹਾਂ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਵੀ ਨਹੀਂ ਮਿਲੀ ਸਫਲਤਾ

ਲੁਧਿਆਣਾ : ਰਵਨੀਤ ਬਿੱਟੂ
ਪਟਿਆਲਾ : ਪਰਨੀਤ ਕੌਰ
ਜਲੰਧਰ : ਸੁਸ਼ੀਲ ਕੁਮਾਰ ਰਿੰਕੂ, ਮੋਹਿੰਦਰ ਕੇ. ਪੀ.
ਸੰਗਰੂਰ : ਸਿਮਰਨਜੀਤ ਮਾਨ
ਆਨੰਦਪੁਰ ਸਾਹਿਬ : ਵਿਜੇ ਇੰਦਰ ਸਿੰਗਲਾ, ਪ੍ਰੇਮ ਸਿੰਘ ਚੰਦੂਮਾਜਰਾ
ਹੁਸ਼ਿਆਰਪੁਰ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਜਗ੍ਹਾ ਚੋਣ ਲੜ ਰਹੀ ਉਨ੍ਹਾਂ ਦੀ ਪਤਨੀ ਅਨੀਤਾ
ਫਰੀਦਕੋਟ : ਹੰਸ ਰਾਜ ਹੰਸ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News