ਭਾਜਪਾ ਦੀ ਸੀਨੀਅਰ ਨੇਤਾ ਸੁਰਮਾ ਪਾੜ੍ਹੀ ਬਿਨਾਂ ਵਿਰੋਧ ਚੁਣੀ ਗਈ ਓਡਿਸ਼ਾ ਵਿਧਾਨ ਸਭਾ ਦੀ ਸਪੀਕਰ

Friday, Jun 21, 2024 - 10:27 AM (IST)

ਨੈਸ਼ਨਲ ਡੈਸਕ - ਭਾਜਪਾ ਦੀ ਸੀਨੀਅਰ ਨੇਤਾ ਸੁਰਮਾ ਪਾੜ੍ਹੀ ਵੀਰਵਾਰ ਨੂੰ ਓਡਿਸ਼ਾ ਵਿਧਾਨ ਸਭਾ ਦੀ ਸਪੀਕਰ ਬਿਨਾਂ ਵਿਰੋਧ ਚੁਣੀ ਗਈ। ਨਯਾਗੜ੍ਹ ਜ਼ਿਲ੍ਹੇ ਦੇ ਰਾਨਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਦੀ ਵਿਧਾਇਕ ਪਾੜ੍ਹੀ ਇਸ ਅਹੁਦੇ ਲਈ ਇਕੱਲੀ ਉਮੀਦਵਾਰ ਸੀ। ਕਿਸੇ ਹੋਰ ਉਮੀਦਵਾਰ ਦੇ ਨਾ ਹੋਣ ਕਾਰਨ ਪਾੜ੍ਹੀ ਨੂੰ ਬਿਨਾਂ ਵਿਰੋਧ ਚੁਣ ਲਿਆ ਗਿਆ। ਪ੍ਰੋ-ਟੈਮ ਸਪੀਕਰ ਆਰ. ਪੀ. ਸਵੈਨ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਪਾੜ੍ਹੀ ਦੀ ਚੋਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਚਾਰਜ ਸੌਂਪਿਆ। ਮੁੱਖ ਮੰਤਰੀ ਮੋਹਨ ਚਰਨ ਮਾਝੀ, ਉਪ ਮੁੱਖ ਮੰਤਰੀ ਕੇ. ਵੀ. ਸਿੰਘ ਦਿਓ ਅਤੇ ਪ੍ਰਵਾਤੀ ਪਰਿਦਾ, ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਅਤੇ ਸਦਨ ਦੇ ਹੋਰ ਮੈਂਬਰਾਂ ਨੇ ਵਿਧਾਨ ਸਭਾ ਦੇ ਨਵੇਂ ਸਪੀਕਰ ਨੂੰ ਵਧਾਈ ਦਿੱਤੀ। 

ਇਹ ਵੀ ਪੜ੍ਹੋ -ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਦੱਸ ਦੇਈਏ ਕਿ ਬੀਜੂ ਜਨਤਾ ਦਲ (ਬੀ. ਜੇ. ਡੀ.) ਦੀ ਪ੍ਰਮਿਲਾ ਮਲਿਕ ਤੋਂ ਬਾਅਦ ਪਾੜ੍ਹੀ ਓਡੀਸ਼ਾ ਵਿਧਾਨ ਸਭਾ ਦੀ ਸਪੀਕਰ ਬਣਨ ਵਾਲੀ ਦੂਜੀ ਮਹਿਲਾ ਹੈ। ਪਾੜ੍ਹੀ ਨੇ ਵਿਧਾਨ ਸਭਾ ਦੀ ਸਪੀਕਰ ਚੁਣੇ ਜਾਣ ਤੋਂ ਬਾਅਦ ਕਿਹਾ, ‘‘ਮੈਨੂੰ ਇਸ ਮਾਣਮੱਤੇ ਸਦਨ ਦਾ ਸਪੀਕਰ ਚੁਣਨ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਇਕ ਸਾਧਾਰਨ ਪਰਿਵਾਰ ਤੋਂ ਹਾਂ ਅਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਵੱਡਾ ਵੱਕਾਰੀ ਅਹੁਦਾ ਅਤੇ ਜ਼ਿੰਮੇਵਾਰੀ ਮਿਲੇਗੀ। ਇਸ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਲਈ ਮੈਂ ਤੁਹਾਡਾ ਸਹਿਯੋਗ ਚਾਹੁੰਦੀ ਹਾਂ। ਮੈਂ ਸਾਰਿਆਂ ਦੇ ਸਹਿਯੋਗ ਨਾਲ ਨਿਰਪੱਖਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ।’’

ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਮੁੱਖ ਮੰਤਰੀ ਨੇ ਨਵੇਂ ਸਪੀਕਰ ਨੂੰ ਵਧਾਈ ਦਿੱਤੀ ਅਤੇ ਸਦਨ ਦੇ ਸੁਚਾਰੂ ਸੰਚਾਲਨ ਲਈ ਵਿਰੋਧੀ ਧਿਰ ਸਮੇਤ ਸਾਰੇ ਮੈਂਬਰਾਂ ਨੂੰ ਪਾੜ੍ਹੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਨੇ ਕਿਹਾ, “ਮੈਂ ਤੁਹਾਨੂੰ (ਪਾੜ੍ਹੀ) ਨੂੰ 17ਵੀਂ ਵਿਧਾਨ ਸਭਾ ਦੇ ਸਪੀਕਰ ਵਜੋਂ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਇਸ ਮਾਣਮੱਤੇ ਸਦਨ ਦੀ ਮਰਿਆਦਾ ਨੂੰ ਬਰਕਰਾਰ ਰੱਖੋਗੇ। ਮੈਨੂੰ ਇਹ ਵੀ ਉਮੀਦ ਹੈ ਕਿ ਮੈਂਬਰ ਸਦਨ ਦੇ ਸੁਚਾਰੂ ਸੰਚਾਲਨ ’ਚ ਸਹਿਯੋਗ ਕਰਨਗੇ।’’

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਕਾਂਗਰਸ ਵਿਧਾਇਕ ਦਲ ਦੇ ਨੇਤਾ ਤਾਰਾਪ੍ਰਸਾਦ ਬਹਿਨੀਪਤੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਕਲੌਤੇ ਵਿਧਾਇਕ ਲਕਸ਼ਮਣ ਮੁੰਡਾ ਨੇ ਵੀ ਪਾੜ੍ਹੀ ਨੂੰ ਓਡੀਸ਼ਾ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ। ਪਾੜ੍ਹੀ (63) ਇਸ ਵਾਰ ਰਾਨਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੀ ਗਈ ਹੈ। ਉਨ੍ਹਾਂ ਬੀਜੂ ਜਨਤਾ ਦਲ (ਬੀਜਦ) ਦੇ ਸੱਤਿਆਨਾਰਾਇਣ ਪ੍ਰਧਾਨ ਨੂੰ 15,544 ਵੋਟਾਂ ਦੇ ਫ਼ਰਕ ਨਾਲ ਹਰਾਇਆ। ਪਾੜ੍ਹੀ 2004 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਨਪੁਰ ਤੋਂ ਚੁਣੀ ਗਈ ਸੀ ਅਤੇ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜਦ-ਭਾਜਪਾ ਗੱਠਜੋੜ ਸਰਕਾਰ ’ਚ ਸਹਿਕਾਰਤਾ ਮੰਤਰੀ ਰਹੀ ਸੀ।

ਇਹ ਵੀ ਪੜ੍ਹੋ - ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News