ਹਿਮਾਚਲ ’ਚ ਇਨ੍ਹਾਂ ਨੇਤਾਵਾਂ ਦੇ ਸਿਰ ਸਜਿਆ ਜਿੱਤ ਦਾ ਸਿਹਰਾ

Thursday, May 23, 2019 - 04:17 PM (IST)

ਹਿਮਾਚਲ ’ਚ ਇਨ੍ਹਾਂ ਨੇਤਾਵਾਂ ਦੇ ਸਿਰ ਸਜਿਆ ਜਿੱਤ ਦਾ ਸਿਹਰਾ

ਸ਼ਿਮਲਾ–ਹਿਮਾਚਲ ’ਚ ਇੱਕ ਵਾਰ ਫਿਰ ਲੋਕ ਸਭਾ ਦੀਆਂ 4 ਸੀਟਾਂ ’ਤੇ ਭਾਜਪਾ ਨੇ ਜਿੱਤ ਹਾਸਲ ਕਰ ਕੇ ਬਾਜ਼ੀ ਮਾਰੀ ਲਈ ਹੈ। 

PunjabKesari

ਹਮੀਰਪੁਰ ਤੋਂ ਅਨੁਰਾਗ ਠਾਕੁਰ-
ਹਮੀਰਪੁਰ ਤੋਂ ਭਾਜਪਾ ਉਮੀਦਵਾਰ ਨੇ ਭਾਰੀ ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਰਾਮ ਲਾਲ ਠਾਕੁਰ ਨੂੰ ਹਰਾਇਆ ਹੈ। ਅਨੁਰਾਗ ਠਾਕੁਰ ਨੇ ਲਗਭਗ 381419 ਵੋਟਾਂ ਦੇ ਫਰਕ ਨਾਲ ਰਾਮ ਲਾਲ ਨੂੰ ਮਾਤ ਦਿੱਤੀ ਹੈ। 

ਕਾਂਗੜਾ ਤੋਂ ਕਿਸ਼ਨ ਕਪੂਰ -
ਕਾਂਗੜਾ ਸੰਸਦੀ ਸੀਟ ਤੋਂ ਕਿਸ਼ਨ ਕਪੂਰ ਨੇ 448073 ਵੋਟਾਂ ਦੀ ਜਿੱਤ ਹਾਸਲ ਕਰਕੇ ਕਾਂਗਰਸੀ ਉਮੀਦਵਾਰ ਪਵਨ ਕਾਜਲ ਨੂੰ ਹਰਾਇਆ ਹੈ। ਕਿਸ਼ਨ ਕਪੂਰ ਨੇ 677828 ਵੋਟਾ ਮਿਲੀਆ ਜਦਕਿ ਪਵਨ ਕਾਜਲ ਨੇ 233831 ਵੋਟਾਂ ਪ੍ਰਾਪਤ ਕੀਤੀਆਂ। 

ਮੰਡੀ ਤੋਂ ਰਾਮਸਵਰੂਪ ਸ਼ਰਮਾ -
ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਅਤੇ ਉਮੀਦਵਾਰ ਰਾਮਸਵਰੂਪ ਸ਼ਰਮਾ ਨੇ 393151 ਵੋਟਾਂ ਪ੍ਰਾਪਤ ਕਰਕੇ ਕਾਂਗਰਸੀ ਉਮੀਦਵਾਰ ਅਤੇ ਸੁਖਰਾਜ ਦੇ ਪੋਤਰੇ ਅਸ਼ਰੇ ਸ਼ਰਮਾ ਨੂੰ ਹਰਾਇਆ ਹੈ। ਰਾਮਸਵਰੂਪ ਸ਼ਰਮਾ ਨੂੰ 621651 ਵੋਟਾਂ ਮਿਲੀਆ ਜਦਕਿ ਅਸ਼ਰੇ ਸ਼ਰਮਾ ਨੂੰ 232309 ਵੋਟਾਂ ਮਿਲੀਆ।  

ਸ਼ਿਮਲਾ ਤੋਂ ਸੁਰੇਸ਼ ਕਸ਼ਯਪ-
ਸ਼ਿਮਲਾ ਤੋਂ ਭਾਜਪਾ ਉਮੀਦਵਾਰ ਸੁਰੇਸ਼ ਕਸ਼ਯਪ ਨੇ ਕਾਂਗਰਸੀ ਉਮੀਦਵਾਰ ਧਨੀ ਰਾਮ ਸ਼ਾਂਡਿਲ ਨੂੰ 323659 ਵੋਟਾਂ ਦੇ ਫਰਕ ਨਾਲ ਹਰਾਇਆ। ਸੁਰੇਸ ਕਸ਼ਯਪ ਨੇ 601306 ਵੋਟਾਂ ਮਿਲੀਆ ਜਦਕਿ ਧਨੀ ਰਾਮ ਸ਼ਾਂਡਿਲ ਨੂੰ 277647 ਵੋਟਾਂ ਮਿਲੀਆ ਹਨ। 


author

Iqbalkaur

Content Editor

Related News