ਹਿਮਾਚਲ ਚੋਣ: ਮੋਦੀ ਨੇ ਕੀਤੀ ਅਪੀਲ, ਦੇਵਭੂਮੀ 'ਚ ਹੋ ਰਹੀਆਂ ਵੋਟਾਂ 'ਚ ਸਾਰੇ ਲੈਣ ਵੱਧ-ਚੜ੍ਹ ਕੇ ਹਿੱਸਾ

11/11/2017 3:07:57 PM

ਹਿਮਾਚਲ ਪ੍ਰਦੇਸ਼— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ 'ਚ ਅੱਜ ਹੋ ਰਹੀਆਂ ਚੋਣਾਂ 'ਚ ਸਾਰਿਆਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਅੱਜ ਦੇਵਭੂਮੀ ਹਿਮਾਚਲ ਪ੍ਰਦੇਸ਼ 'ਚ ਵੋਟਿੰਗਾਂ ਦਾ ਦਿਨ ਹੈ ਅਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਵੋਟਿੰਗ ਲੋਕਤੰਤਰ ਦੇ ਇਸ ਮਹਾਪੂਰਵ 'ਚ ਭਾਗ ਲੈਣ ਅਤੇ ਭਾਰੀ ਗਿਣਤੀ 'ਚ ਵੋਟ ਪਾਉਣ।'' 
ਜ਼ਿਕਰਯੋਗ ਹੈ ਕਿ ਇਸ ਦੌਰਾਨ ਸੁਰੱਖਿਆ ਦੇ ਸਖ਼ਤ ਇੰਤਜਾਮਾਂ ਵਿਚਕਾਰ ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੀ ਸਾਰੀਆਂ 68 ਸੀਟਾਂ ਲਈ ਅੱਜ ਸਵੇਰੇ 8 ਵਜੇ ਵੋਟਾਂ ਸ਼ੁਰੂ ਹੋ ਗਈਆਂ ਹਨ।
ਚੋਣਾਂ ਲਈ 7525 ਵੋਟਿੰਗ ਕੇਂਦਰ ਬਣਾਏ ਗਏ ਹਨ। ਇਸ ਚੋਣ 'ਚ ਪ੍ਰੇਮ ਕੁਮਾਰ ਧੂਮਲ ਅਤੇ ਵਰਤਮਾਨ ਮੁੱਖ ਮੰਤਰੀ ਵੀਰਭੱਦਰ ਸਿੰਘ ਵਿਚਕਾਰ ਸਿੱਧਾ ਮੁਕਾਬਲਾ ਹੈ। ਉਹ ਸੂਬੇ 'ਚ ਪਹਿਲੀ ਵਾਰ ਵੋਟਿੰਗ ਲਈ 'VVPAT' ਮਸ਼ੀਨਾ ਦਾ ਇਸਤੇਮਾਲ ਹੋ ਰਿਹਾ ਹੈ।


Related News