ਲੋਕ ਸਭਾ ਚੋਣਾਂ 2024: ਰਜਨੀਕਾਂਤ ਨੇ ਚੇਨਈ ''ਚ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ
Friday, Apr 19, 2024 - 11:30 AM (IST)
ਚੇਨਈ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਵੋਟਾਂ ਪੈ ਰਹੀਆਂ ਹਨ। ਚੋਣ ਲੋਕਤੰਤਰ ਦੇ ਜੋਸ਼ ਦੇ ਵਿਚਕਾਰ ਤਾਮਿਲਨਾਡੂ 'ਚ ਅੱਜ ਲੋਕ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸੁਪਰਸਟਾਰ ਰਜਨੀਕਾਂਤ ਵੀ ਸਫੇਦ ਪਹਿਰਾਵੇ ਵਿਚ ਪੋਲਿੰਗ ਸਟੇਸ਼ਨ ਵੋਟ ਪਾਉਣ ਲਈ ਪਹੁੰਚੇ। ਰਜਨੀਕਾਂਤ ਨੂੰ ਸ਼ੁੱਕਰਵਾਰ ਤੜਕੇ ਚੇਨਈ ਦੇ ਸਟੈਲਾ ਮਾਰਿਸ ਕਾਲਜ 'ਚ ਵੋਟ ਪਾਉਂਦੇ ਵੇਖਿਆ ਗਿਆ। ਵੋਟ ਪਾਉਣ ਮਗਰੋਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਨਿਤੀਨ ਗਡਕਰੀ ਸਮੇਤ ਕਈ ਦਿੱਗਜ਼ ਨੇਤਾਵਾਂ ਨੇ ਪਾਈ ਵੋਟ, ਕਿਹਾ- ਵੋਟ ਜ਼ਰੂਰ ਪਾਓ
ਦਰਅਸਲ ਰਜਨੀਕਾਂਤ ਨੂੰ ਭਾਰੀ ਪੁਲਸ ਬੰਦੋਬਸਤ ਵਿਚਕਾਰ ਸ਼ੁੱਕਰਵਾਰ ਤੜਕੇ ਚੇਨਈ ਦੇ ਇਕ ਵੋਟਿੰਗ ਕੇਂਦਰ 'ਤੇ ਪਹੁੰਚਦੇ ਵੇਖਿਆ ਜਾ ਸਕਦਾ ਹੈ। ਜਿਵੇਂ ਹੀ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਅਭਿਨੇਤਾ ਦੀ ਮੌਜੂਦਗੀ ਦੀ ਭਿਣਕ ਲੱਗੀ ਤਾਂ ਉਹ ਵੀ ਵੋਟਿੰਗ ਕੇਂਦਰ ਦੇ ਬਾਹਰ ਇਕੱਠੇ ਹੋ ਗਏ। ਜਿਵੇਂ ਹੀ ਰਜਨੀਕਾਂਤ ਅੰਦਰ ਆਏ ਤਾਂ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ। ਰਜਨੀਕਾਂਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਜ਼ਿੰਮੇਵਾਰੀ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਆਪਣੇ ਨੇਤਾਵਾਂ ਨੂੰ ਚੁਣਨ ਦੇ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਵੋਟਿੰਗ ਕੇਂਦਰ ਦੇ ਬਾਥਰੂਮ 'ਚ ਮਿਲੀ CRPF ਜਵਾਨ ਦੀ ਲਾਸ਼
ਦੱਸ ਦੇਈਏ ਕਿ ਆਮ ਚੋਣਾਂ ਦੇ ਸ਼ੁਰੂਆਤੀ ਪੜਾਅ ਦੇ ਹਿੱਸੇ ਵਜੋਂ ਤਾਮਿਲਨਾਡੂ ਦੇ ਸਾਰੇ 39 ਹਲਕਿਆਂ ਲਈ ਇਸ ਸਮੇਂ ਵੋਟਿੰਗ ਜਾਰੀ ਹੈ। ਪਹਿਲੇ ਪੜਾਅ ਲਈ ਚੋਣ ਪ੍ਰਕਿਰਿਆ ਅੱਜ ਸਵੇਰੇ 7 ਵਜੇ ਸ਼ੁਰੂ ਹੋਈ, ਜਿਸ ਵਿਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਸੀਟਾਂ ਸ਼ਾਮਲ ਹਨ। ਵੋਟਰਾਂ ਕੋਲ ਅੱਜ ਸ਼ਾਮ 6 ਵਜੇ ਤੱਕ ਆਪਣੀ ਵੋਟ ਪਾਉਣ ਦਾ ਮੌਕਾ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਪਾਉਣ ਦੀ ਕੀਤੀ ਅਪੀਲ, ਕਿਹਾ- ਹਰ ਵੋਟ ਹੈ ਕੀਮਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8