ਦਿੱਲੀ ''ਚ ਪਾਣੀ ਦੀ ਵੰਡ ਦੇ ਮੁੱਦੇ ''ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ

Monday, May 29, 2023 - 04:25 PM (IST)

ਦਿੱਲੀ ''ਚ ਪਾਣੀ ਦੀ ਵੰਡ ਦੇ ਮੁੱਦੇ ''ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਿੱਲੀ 'ਚ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਰੇਣੂਕਾ ਤੇ ਕਿਸ਼ਾਊ ਪਣਬਿਜਲੀ ਪ੍ਰਾਜੈਕਟਾਂ ਲਈ ਪਾਣੀ ਦੀ ਵੰਡ ਦੇ ਸਮਝੌਤੇ 'ਤੇ ਚਰਚਾ ਕੀਤੀ। ਇਕ ਅਧਿਕਾਰਤ ਬਿਆਨ 'ਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 

ਐਤਵਾਰ ਸ਼ਾਮ ਦੀ ਬੈਠਕ 'ਚ, ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਸਹਿਯੋਗ ਨਾਲ ਊਨਾ ਜ਼ਿਲ੍ਹੇ 'ਚ ਸਥਾਪਤ ਹੋਣ ਵਾਲੀ ਬਲਕ ਡਰੱਗ ਪਾਰਕ ਲਈ ਬਿਜਲੀ ਸਪਲਾਈ ਤੋਂ ਇਲਾਵਾ ਦੋਹਾਂ ਰਾਜਾਂ ਵਿਚਾਲੇ ਵੱਖ-ਵੱਖ ਆਮ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸੁੱਖੂ ਨੇ ਕਿਹਾ ਕਿ ਯਮੁਨਾ ਨਦੀ ਦੇ ਪਾਣੀ ਦੀ ਵੰਡ ਨੂੰ ਲੈ ਕੇ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਸਮਝੌਤਾ ਮੰਗ ਪੱਤਰ (ਐੱਮ.ਓ.ਯੂ.) ਲਈ ਉੱਚ ਪੱਧਰੀ ਚਰਚਾ ਹੋਵੇਗੀ।


author

DIsha

Content Editor

Related News