ਹਿਮਾਚਲ ਵਿਧਾਨ ਸਭਾ ’ਚ ਪਹਿਲੀ ਵਾਰ ਪਤੀ-ਪਤਨੀ ਹੋਣਗੇ ਇਕੱਠੇ

Sunday, Jul 14, 2024 - 01:10 AM (IST)

ਹਿਮਾਚਲ ਵਿਧਾਨ ਸਭਾ ’ਚ ਪਹਿਲੀ ਵਾਰ ਪਤੀ-ਪਤਨੀ ਹੋਣਗੇ ਇਕੱਠੇ

ਸ਼ਿਮਲਾ, (ਭੁਪਿੰਦਰ)- ਹੁਣ ਸੂਬਾ ਵਿਧਾਨ ਸਭਾ ’ਚ ਸੁੱਖੂ ਅਤੇ ਕਮਲੇਸ਼ ਇਕੱਠੇ ਦਿਸਣਗੇ। ਹਿਮਾਚਲ ਪ੍ਰਦੇਸ਼ ਦੇ ਸਿਆਸੀ ਇਤਿਹਾਸ ’ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਪਤੀ-ਪਤਨੀ ਇਕੱਠੇ ਸਦਨ ’ਚ ਹੋਮਗੇ। ਹਾਲਾਂਕਿ ਇਸ ਤੋਂ ਪਹਿਲਾਂ ਪਿਤਾ ਅਤੇ ਪੁੱਤਰ ਵਿਧਾਨ ਸਭਾ ’ਚ ਰਹੇ ਹਨ। ਇਸ ਤੋਂ ਪਹਿਲਾਂ ਜਦੋਂ ਜੈਰਾਮ ਠਾਕੁਰ ਸੀ.ਐੱਮ. ਸੀ ਤਾਂ ਉਸ ਸਮੇਂ ਸਾਬਕਾ ਸੀ.ਐੱਮ. ਵੀਰਭਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਵਿਕ੍ਰਮਾਦਿਤਯ ਸਿੰਘ ਵਿਧਾਨ ਸਭਾ ’ਚ ਸੀ. ਇਸ ਦੇ ਇਲਾਵਾ ਸੀ.ਐੱਮ. ਦੀ ਪਤਨੀ ਕਮਲੇਸ਼ ਠਾਕੁਰ ਮੰਤਰੀ ਅਹੁਦੇ ਦੀ ਵੀ ਦਾਅਵੇਦਾਰ ਹਨ ਕਿਉਂਕਿ ਸੁੱਖੂ ਕੈਬਨਿਟ ’ਚ ਮਹਿਲਾ ਨੂੰ ਪ੍ਰਤੀਨਿਧਤਾ ਨਹੀਂ ਮਿਲੀ। 

ਸਦਨ ’ਚ ਹੁਣ 3 ਮਹਿਲਾ ਵਿਧਾਇਕ ਹਨ ਪਰ ਇਸ ’ਚ ਇਕ ਭਾਜਪਾ ਤੋਂ ਤੇ 2 ਕਾਂਗਰਸ ਤੋਂ ਹਨ। ਕਾਂਗਰਸ ਦੀਆਂ ਦੋਵੇਂ ਮਹਿਲਾ ਵਿਧਾਇਕ ਅਨੁਰਾਧਾ ਰਾਣਾ ਅਤੇ ਕਮਲੇਸ਼ ਠਾਕੁਰ ਉਪ ਚੋਣਾਂ ’ਚ ਜਿੱਤ ਕੇ ਸਦਨ ’ਚ ਪੁੱਜੀਆਂ ਹਨ। ਇਨ੍ਹਾਂ ’ਚ ਵੀ ਕਮਲੇਸ਼ ਠਾਕੁਰ ਦੀ ਮੰਤਰੀ ਅਹੁਦੇ ਲਈ ਦਾਅਵੇਦਾਰੀ ਮਜ਼ਬੂਤ ਹੈ ਕਿਉਂਕਿ ਕਮਲੇਸ਼ ਮਹਿਲਾ ਦੇ ਨਾਲ-ਨਾਲ ਕਾਂਗਰਸ ਜ਼ਿਲੇ ਤੋਂ ਚੋਣਾਂ ਜਿੱਤ ਕੇ ਸਦਨ ’ਚ ਪੁੱਜੀ ਹੈ। ਕਾਂਗੜਾ ਸੂਬੇ ਦਾ ਸਭ ਤੋਂ ਵੱਡਾ ਜ਼ਿਲਾ ਹੈ ਅਤੇ ਇੱਥੋਂ ਵਿਧਾਇਕ ਵੀ ਹਨ। ਮੌਜੂਦਾ ਸਮੇਂ ’ਚ ਕਾਂਗੜਾ ਤੋਂ 2 ਮੰਤਰੀ ਹਨ ਜਿਸ ’ਚ ਪ੍ਰੋ. ਚੰਦਰ ਕੁਮਾਰ ਤੇ ਯਾਦਵਿੰਦਰ ਗੋਮਾ ਸ਼ਾਮਲ ਹਨ। ਅਜਿਹੇ ’ਚ ਕਮਲੇਸ਼ ਠਾਕੁਰ ਦੀ ਦਾਅਵੇਦਾਰੀ ਅਨੁਰਾਦਾ ਰਾਣਾ ਤੋਂ ਵੱਧ ਮਜ਼ਬੂਤ ਹੈ ਕਿਉਂਕਿ ਜਨਜਾਤੀ ਖੇਤਰ ਤੋਂ ਮੰਤੀਰ ਮੰਡਲ ਤੋਂ ਪਹਿਲਾਂ ਹੀ ਪ੍ਰਤੀਨਿੱਧਤਾ ਦਿੱਤੀ ਗਈ ਹੈ। ਇਸ ਦੇ ਬਾਅਦ ਹਿਮਾਚਲ ਦੇ ਇਤਿਹਾਸ ’ਚ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਪਤੀ-ਪਤਨੀ ਇਕੱਠੇ ਮੰਤਰੀ ਮੰਡਲ ’ਚ ਹੋਣਗੇ।


author

Rakesh

Content Editor

Related News