ਅਧਿਆਪਕ ਦੀ ਸ਼ਰਮਨਾਕ ਕਰਤੂਤ, ਨਸ਼ੇ ''ਚ ਟੱਲੀ ਹੋ ਕੇ ਬੱਚਿਆਂ ਨੂੰ ਸਕੂਲ ਪੜ੍ਹਾਉਣ ਪਹੁੰਚ ਗਏ

Wednesday, Dec 06, 2023 - 05:09 PM (IST)

ਅਧਿਆਪਕ ਦੀ ਸ਼ਰਮਨਾਕ ਕਰਤੂਤ, ਨਸ਼ੇ ''ਚ ਟੱਲੀ ਹੋ ਕੇ ਬੱਚਿਆਂ ਨੂੰ ਸਕੂਲ ਪੜ੍ਹਾਉਣ ਪਹੁੰਚ ਗਏ

ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸਕੂਲ 'ਚ ਤਾਇਨਾਤ ਅਧਿਆਪਕ ਨਸ਼ੇ ਵਿਚ ਟੱਲੀ ਹੋ ਕੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਪਹੁੰਚ ਗਿਆ। ਨਸ਼ੇ ਵਿਚ ਟੱਲੀ ਅਧਿਆਪਕ ਨੂੰ ਵੇਖ ਕੇ ਬੱਚੇ ਵੀ ਸਹਿਮ ਗਏ। ਅਧਿਆਪਕ ਨਸ਼ੇ ਵਿਚ ਇੰਨਾ ਧੁੱਤ ਸੀ ਕਿ ਉਹ ਠੀਕ ਤਰ੍ਹਾਂ ਨਾਲ ਤੁਰ ਵੀ ਨਹੀਂ ਸਕਦਾ ਸੀ। ਬਹੁਤ ਮੁਸ਼ਕਲ ਨਾਲ ਜਿਵੇਂ ਹੀ ਸਕੂਲ ਦੇ ਗੇਟ ਦੀਆਂ ਪੌੜੀਆਂ ਚੜ੍ਹਨ ਲੱਗਾ ਤਾਂ ਪੌੜੀਆਂ 'ਤੇ ਹੀ ਡਿੱਗ ਪਿਆ। ਅਧਿਆਪਕ ਨੂੰ ਸਕੂਲੀ ਬੱਚਿਆਂ ਨੇ ਚੁੱਕਿਆ। ਇਸ ਦੌਰਾਨ ਕਿਸੇ ਨੇ ਅਧਿਆਪਕ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ, ਜੋ ਕਿ ਥੋੜ੍ਹੀ ਦੇਰ ਬਾਅਦ ਵਾਇਰਲ ਹੋ ਗਿਆ।

ਅਧਿਆਪਕ ਦੀ ਇਸ ਸ਼ਰਮਨਾਕ ਕਰਤੂਤ ਮਗਰੋਂ ਸਕੂਲ ਮੈਨੇਜਮੈਂਟ ਨੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ। ਚਸ਼ਮਦੀਦ ਇਕ ਵਿਅਕਤੀ ਨੇ ਕਿਹਾ ਕਿ ਉਕਤ ਅਧਿਆਪਕ ਪਹਿਲਾਂ ਵੀ ਨਸ਼ੇ ਵਿਚ ਸਕੂਲ ਆਉਂਦਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਅਧਿਆਪਕ ਨੇ ਕਰੀਬ 2 ਮਹੀਨੇ ਪਹਿਲਾਂ ਹੀ ਇੱਥੇ ਜੁਆਇਨਿੰਗ ਕੀਤੀ ਹੈ। ਉੱਥੇ ਹੀ ਸਕੂਲ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਸਕੂਲ 'ਚ ਸ਼ਰਾਬ ਪੀ ਕੇ ਆਉਣ ਵਾਲੇ ਅਜਿਹੇ ਅਧਿਆਪਕ ਦੀ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਬੱਚਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ। 

ਓਧਰ ਸਕੂਲ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਕਿਹਾ ਕਿ ਉਕਤ ਅਧਿਆਪਕ ਤੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਓਧਰ ਡਿਪਟੀ ਡਾਇਰੈਕਟਰ ਧਰਮਸ਼ਾਲਾ ਮੋਹਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਤੋਂ ਰਿਪੋਰਟ ਮੰਗੀ ਜਾਵੇਗੀ ਅਤੇ ਉਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News