ਹਿਮਾਚਲ ''ਚ ਬਰਫ਼ਬਾਰੀ ਮਗਰੋਂ ਮੈਦਾਨੀ ਇਲਾਕਿਆਂ ''ਚ ਵਧੀ ਠੰਡ
Thursday, Dec 07, 2017 - 10:26 AM (IST)
ਹਿਮਾਚਲ—ਹਿਮਾਚਲ ਪ੍ਰਦੇਸ਼ ਦੀਆਂ ਚੋਟੀਆਂ 'ਤੇ ਪਿਛਲੇ 24 ਘੰਟਿਆਂ ਦੌਰਾਨ ਦਰਮਿਆਨੀ ਬਰਫਬਾਰੀ ਹੋਣ ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ 'ਚ ਠੰਡ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ 'ਚ ਦਰਮਿਆਨਾ ਮੀਂਹ ਪੈਣ, ਜਦਕਿ ਅਗਲੇ 2 ਦਿਨਾਂ 'ਚ ਖੁਸ਼ਕ ਮੌਸਮ ਦਰਮਿਆਨ ਧੁੰਦ ਪੈਣ ਦੀ ਸੰਭਾਵਨਾ ਹੈ। ਕਲ ਰਾਤ ਬੱਦਲ ਰਹਿਣ ਨਾਲ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਸੀ। ਆਦਮਪੁਰ ਅਤੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 04-04 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 11, ਅੰਬਾਲਾ ਤੇ ਰੋਹਤਕ 12-12, ਹਿਸਾਰ 0.7, ਨਾਰਨੌਲ 10, ਲੁਧਿਆਣਾ 10, ਪਟਿਆਲਾ 11, ਹਲਵਾਰਾ 07, ਦਿੱਲੀ 13, ਸ਼੍ਰੀਨਗਰ ਜ਼ੀਰੋ ਤੋਂ ਘੱਟ 3 ਡਿਗਰੀ ਅਤੇ ਜੰਮੂ 06 ਡਿਗਰੀ ਸੈਲਸੀਅਸ ਰਿਹਾ।
ਹਿਮਾਚਲ ਦੇ ਲਾਹੁਲ ਸਪੀਤੀ ਜ਼ਿਲੇ 'ਚ ਚੋਟੀਆਂ, ਰੋਹਤਾਂਗ ਦੱਰੇ ਸਮੇਤ ਚੋਟੀਆਂ 'ਤੇ ਬਰਫਬਾਰੀ ਹੋਈ, ਜਿਸ ਨਾਲ ਠੰਡ ਵਧੀ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 08, ਮਨਾਲੀ 03, ਭੂੰਤਰ 04, ਧਰਮਸ਼ਾਲਾ 06, ਕਾਂਗੜਾ 07, ਸੁੰਦਰਨਗਰ 04, ਨਾਹਨ 09, ਊਨਾ 06 ਅਤੇ ਕਲਪਾ 02 ਡਿਗਰੀ ਸੈਲਸੀਅਸ ਰਿਹਾ।
