ਆਰੂਸ਼ੀ ਹੱਤਿਆਕਾਂਡ ਮਾਮਲੇ ''ਚ ਹਾਈ ਕੋਰਟ ਦਾ ਫੈਸਲਾ ਅੱਜ

Thursday, Oct 12, 2017 - 01:30 AM (IST)

ਆਰੂਸ਼ੀ ਹੱਤਿਆਕਾਂਡ ਮਾਮਲੇ ''ਚ ਹਾਈ ਕੋਰਟ ਦਾ ਫੈਸਲਾ ਅੱਜ

ਇਲਾਹਾਬਾਦ— ਇਲਾਹਾਬਾਦ ਹਾਈ ਕੋਰਟ ਬਹੁਚਰਚਿਤ ਆਰੂਸ਼ੀ ਅਤੇ ਹੇਮਰਾਜ ਹੱਤਿਆਕਾਂਡ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਦੇ ਫੈਸਲੇ ਖਿਲਾਫ ਰਾਜੇਸ਼ ਤਲਵਾਰ ਅਤੇ ਨੁਪੁਰ ਤਲਵਾਰ ਦੀ ਅਪੀਲ 'ਤੇ ਵੀਰਵਾਰ ਨੂੰ ਫੈਸਲਾ ਸੁਣਾ ਸਕਦਾ ਹੈ। ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ.ਬੀ.ਆਈ ਅਦਾਲਤ ਨੇ 26 ਨਵੰਬਰ 2013 ਨੂੰ ਰਾਜੇਸ਼ ਅਤੇ ਨੁਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਸੀ। ਆਰੂਸ਼ੀ ਇਨ੍ਹਾਂ ਦੀ ਧੀ ਸੀ। ਰਾਜੇਸ਼ ਅਤੇ ਨੁਪੁਰ ਫਿਲਹਾਲ ਗਾਜ਼ੀਆਬਾਦ ਦੀ ਡਾਸਨਾ ਜੇਲ ਵਿੱਚ ਸਜ਼ਾ ਭੁਗਤ ਰਹੇ ਹਨ। ਜੱਜ ਬੀ.ਕੇ. ਨਰਾਇਣ ਅਤੇ ਜੱਜ ਏ.ਕੇ. ਮਿਸ਼ਰਾ ਦੀ ਅਦਾਲਤ ਨੇ ਤਲਵਾਰ ਪਤੀ-ਪਤਨੀ ਦੀ ਅਪੀਲ 'ਤੇ 7 ਸਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਫੈਸਲਾ ਸੁਣਾਉਣ ਦੀ ਤਾਰੀਖ 12 ਅਕਤੂਬਰ ਨੂੰ ਤੈਅ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਮਈ 2008 'ਚ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ 'ਚ 14 ਸਾਲਾਂ ਆਰੂਸ਼ੀ ਦੀ ਲਾਸ਼ ਉਸ ਦੇ ਘਰ 'ਚੋਂ ਬਰਾਮਦ ਕੀਤੀ ਗਈ ਸੀ। ਸ਼ੁਰੂਆਤੀ ਜਾਂਚ 'ਚ ਸ਼ੱਕ ਪਹਿਲਾਂ 45 ਸਾਲਾਂ ਹੇਮਰਾਜ 'ਤੇ ਸੀ ਜੋ ਕਿ ਉਨ੍ਹਾਂ ਦਾ ਘਰੇਲੂ ਕਰਮਚਾਰੀ ਸੀ ਪਰ ਦੋ ਦਿਨ ਬਾਅਦ ਘਰ ਦੀ ਛੱਤ 'ਤੇ ਉਸ ਦੀ ਲਾਸ਼ ਵੀ ਬਰਾਮਦ ਕੀਤੀ ਗਈ। ਉੱਤਰ ਪ੍ਰਦੇਸ਼ ਦੀ ਤੱਤਕਾਲ ਮੁੱਖ ਮੰਤਰੀ ਮਾਯਾਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ।


Related News