ਦੁਕਾਨਦਾਰ ਕਤਲ ਮਾਮਲੇ ''ਚ ਪੁਲਸ ਦਾ ਵੱਡਾ ਐਨਕਾਉਂਟਰ, ਫਾਇਰਿੰਗ ਮਗਰੋਂ ਬਦਮਾਸ਼ ਢੇਰ
Monday, Dec 08, 2025 - 10:10 PM (IST)
ਤਰਨ ਤਾਰਨ - ਤਰਨ ਤਾਰਨ 'ਚ ਬਿਤੇ ਦਿਨੀਂ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਅੱਜ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਦੁਕਾਨਦਾਰ ਦੇ ਕਤਲ ਮਾਮਲੇ 'ਚ ਲੋੜੀਂਦਾ ਸੁਖਬੀਰ ਸੁੱਖਾ ਦਾ ਐਨਕਾਉਂਟਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮੁੱਠਭੇੜ 'ਚ ਦੋ ਪੁਲਸ ਮੁਲਾਜ਼ਮ ਜ਼ਖਮੀ ਵੀ ਹੋਏ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋੜੀਂਦੇ ਬਦਮਾਸ਼ ਸੁਖਬੀਰ ਦੀ ਇਸ ਦੌਰਾਨ ਮੌਤ ਹੋ ਗਈ ਹੈ।
