ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼
Wednesday, Jul 27, 2022 - 12:22 PM (IST)
ਨਵੀਂ ਦਿੱਲੀ– ਦੇਸ਼ ਵਿਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੇਰਲ ਅਤੇ ਦਿੱਲੀ ਵਿਚ ਇਸ ਦੇ ਕੇਸ ਮਿਲ ਚੁੱਕੇ ਹਨ, ਜਿਸ ਤੋਂ ਬਾਅਦ ਇਥੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੁਣ ਬਿਹਾਰ ਵਿਚ ਵੀ ਇਕ ਸ਼ੱਕੀ ਮਾਮਲਾ ਮਿਲਿਆ ਹੈ। ਇਸ ਕਾਰਨ ਇਨ੍ਹਾਂ ਸੂਬਿਆਂ ਏਅਰਪੋਰਟਸ ’ਤੇ ਸਖਤ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਉੱਤਰ ਪ੍ਰਦੇਸ਼ ਵਿਚ ਵੀ ਸਰਕਾਰ ਮੰਕੀਪਾਕਸ ਨੂੰ ਲੈ ਕੇ ਤਿਆਰੀ ਵਿਚ ਹੈ।
ਇਹ ਵੀ ਪੜ੍ਹੋ– ਦਿੱਲੀ ਦੇ ਏਮਸ ’ਚ ਹੋਵੇਗੀ ਮੰਕੀਪਾਕਸ ਵਾਇਰਸ ਦੀ ਜਾਂਚ
ਦਿੱਲੀ ਵਿਚ ਵਿਦੇਸ਼ ਤੋਂ ਆਉਣ ਵਾਲਿਆਂ ਦੀ ਜਾਂਚ ਵਿਚ ਜੇਕਰ ਮੰਕੀਪਾਕਸ ਦੇ ਲੱਛਣ ਮਿਲੇ ਤਾਂ ਉਨ੍ਹਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭੇਜਿਆ ਜਾਵੇਗਾ। ਇਹ ਫੈਸਲਾ ਦਿੱਲੀ ਵਿਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਕੀਤਾ ਹੈ। ਦਿੱਲੀ ਸਰਕਾਰ ਨੇ ਜ਼ਿਲਾ ਅਧਿਕਾਰੀਆਂ ਨੂੰ ਮੰਕੀਪਾਕਸ ਨੂੰ ਲੈ ਕੇ ਸਖਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ– 2021 ਤੋਂ 2022 ਦਰਮਿਆਨ 94 ਯੂਟਿਊਬ ਚੈਨਲਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ: ਸਰਕਾਰ
ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਤੇਜ਼ ਬੁਖਾਰ, ਪਿੱਠ ਦਰਦ ਅਤੇ ਜੋੜਾਂ ਵਿਚ ਦਰਦ ਵਰਗੇ ਲੱਛਣ ਵਾਲੇ ਯਾਤਰੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਭੇਜਿਆ ਜਾਵੇਗਾ। ਮਰੀਜ਼ਾਂ ਨੂੰ ਦੇਖਣ ਲਈ 20 ਲੋਕਾਂ ਦੀ ਟੀਮ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ– ਸਵੇਰ ਦੀ ਵਰਜਿਸ਼ ’ਚ ਜੀਪ ਖਿੱਚਦੇ ਵੇਖੇ ਗਏ ਤੇਜਸਵੀ, ‘ਬਾਹੂਬਲੀ’ ਨਾਲ ਹੋਣ ਲੱਗੀ ਤੁਲਨਾ